ਬਹੁਤ ਅਫ਼ਸੋਸ, CM ਰਿਹਾਇਸ਼ ''ਤੇ ਨਹੀਂ ਲਹਿਰਾਇਆ ਗਿਆ ਤਿਰੰਗਾ : ਸੁਨੀਤਾ ਕੇਜਰੀਵਾਲ

Thursday, Aug 15, 2024 - 11:14 AM (IST)

ਬਹੁਤ ਅਫ਼ਸੋਸ, CM ਰਿਹਾਇਸ਼ ''ਤੇ ਨਹੀਂ ਲਹਿਰਾਇਆ ਗਿਆ ਤਿਰੰਗਾ : ਸੁਨੀਤਾ ਕੇਜਰੀਵਾਲ

ਨਵੀਂ ਦਿੱਲੀ- ਦੇਸ਼ ਭਰ 'ਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਲੋਕ ਆਪਣੇ-ਆਪਣੇ ਘਰਾਂ 'ਚ ਤਿਰੰਗਾ ਲਹਿਰਾ ਰਹੇ ਹਨ ਪਰ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅਫ਼ਸੋਸ ਜਤਾਇਆ ਹੈ। ਸੁਨੀਤਾ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ,''ਅੱਜ ਸੀ.ਐੱਮ. ਰਿਹਾਇਸ਼ 'ਤੇ ਤਿਰੰਗਾ ਨਹੀਂ ਲਹਿਰਾਇਆ ਗਿਆ। ਬਹੁਤ ਅਫ਼ਸੋਸ ਰਿਹਾ। ਇਹ ਤਾਨਾਸ਼ਾਹੀ ਇਕ ਚੁਣੇ ਹੋਏ ਮੁੱਖ ਮੰਤਰੀ ਨੂੰ ਜੇਲ੍ਹ 'ਚ ਰੱਖ ਸਕਦੀ ਹੈ ਪਰ ਦਿਲ 'ਚ ਦੇਸ਼ਪ੍ਰੇਮ ਨੂੰ ਕਿਵੇਂ ਰੋਕ ਸਕੇਗੀ...।''

PunjabKesari

ਉੱਥੇ ਹੀ ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਨੇ 'ਐਕਸ' 'ਤੇ ਲਿਖਇਆ ਹੈ ਕਿ ਅੱਜ ਆਜ਼ਾਦੀ ਦਿਹਾੜਾ ਹੈ, ਜਦੋਂ 1947 'ਚ ਭਾਰਤ ਨੂੰ ਅੰਗਰੇਜ਼ਾਂ ਦੀ ਤਾਨਾਸ਼ਾਹੀ ਤੋਂ ਆਜ਼ਾਦੀ ਮਿਲੀ। ਸੈਂਕੜੇ ਆਜ਼ਾਦੀ ਸੈਨਾਨੀਆਂ ਨੇ ਲਾਠੀਆਂ ਖਾਧੀਆਂ, ਜੇਲ੍ਹ ਗਏ ਅਤੇ ਆਪਣੀ ਜਾਨ ਕੁਰਬਾਨ ਕੀਤੀ- ਸਾਨੂੰ ਇਹ ਆਜ਼ਾਦੀ ਦਿਵਾਉਣ ਲਈ। ਉਨ੍ਹਾਂ ਦੇ ਸੁਫ਼ਨਿਆਂ 'ਚ ਵੀ ਅਜਿਹਾ ਵਿਚਾਰ ਨਹੀਂ ਆਇਆ ਹੋਵੇਗਾ ਕਿ ਇਕ ਦਿਨ ਆਜ਼ਾਦ ਭਾਰਤ 'ਚ ਇਕ ਚੁਣੇ ਹੋਏ ਮੁੱਖ ਮੰਤਰੀ ਨੂੰ ਝੂਠੇ ਮੁਕੱਦਮੇ 'ਚ ਫਸਾ ਕੇ ਮਹੀਨਿਆਂ ਤੱਕ ਜੇਲ੍ਹ 'ਚ ਰੱਖਿਆ ਜਾਵੇਗਾ...।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News