ਲੋਕ ਸਭਾ ’ਚ ਭਗਤ ਸਿੰਘ ਤੇ ਸਾਥੀਆਂ ਨੂੰ ਕੁਝ ਸਮਾਂ ‘ਮੌਨ’ ਰਹਿ ਕੇ ਦਿੱਤੀ ਗਈ ਸ਼ਰਧਾਂਜਲੀ
Tuesday, Mar 23, 2021 - 01:34 PM (IST)
ਨਵੀਂ ਦਿੱਲੀ— ਲੋਕ ਸਭਾ ’ਚ ਮੰਗਲਵਾਰ ਯਾਨੀ ਕਿ ਅੱਜ ਸ਼ਹੀਦੀ ਦਿਹਾੜੇ ਮੌਕੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਦਨ ਦੇ ਮੈਂਬਰਾਂ ਨੇ ਕੁਝ ਸਮਾਂ ‘ਮੌਨ’ ਰਹਿ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਸ਼ਨਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਕਿਰੀਟ ਪ੍ਰੇਮ ਜੀ ਭਾਈ ਸੋਲੰਕੀ ਨੇ ਮਹਾਨ ਸੁਤੰਤਰਤਾ ਸੈਨਾਨੀਆਂ-ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਮਹਾਨ ਸਪੂਤਾਂ ਨੇ ਬਲੀਦਾਨ ਦਿੱਤਾ ਸੀ। ਸ਼ਹੀਦੀ ਦਿਹਾੜੇ ਮੌਕੇ ’ਤੇ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਇਹ ਸਦਨ ਸਾਰੇ ਸ਼ਹੀਦਾਂ ਨੂੰ ਨਮਨ ਕਰਦਾ ਹੈ।
ਇਹ ਵੀ ਪੜ੍ਹੋ- ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਜਦੋਂ ਸ਼ਹੀਦਾਂ ਨੇ ਮੰਗ ਕੀਤੀ ਕਿ ਫ਼ਾਂਸੀ ਲਾਉਣ ਦੀ ਬਜਾਏ ਸਾਨੂੰ ਗੋਲ਼ੀ ਨਾਲ ਉਡਾਇਆ ਜਾਵੇ
ਦੱਸ ਦੇਈਏ ਕਿ ਅੰਗਰੇਜ਼ੀ ਹਕੂਮਤ ਦੀ ਨੀਂਹ ਨੂੰ ਹਿਲਾ ਕੇ ਰੱਖ ਦੇਣ ਵਾਲੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੰਗਰੇਜ਼ਾਂ ਨੇ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ’ਤੇ ਲਟਕਾ ਦਿੱਤਾ ਸੀ। ਭਗਤ ਸਿੰਘ ਦਾ ਮੰਨਣਾ ਸੀ ਕਿ ਕ੍ਰਾਂਤੀ ਦਾ ਮਤਲਬ ਬੰਬ ਅਤੇ ਪਿਸਤੌਲ ਦੀ ਸੰਤੁਸ਼ਟੀ ਨਹੀਂ ਹੈ। ਉਹ ਕਹਿੰਦੇ ਸਨ ਕਿ ਪਿਸਤੌਲ ਅਤੇ ਬੰਬ ਇਨਕਲਾਬ ਨਹੀਂ ਲਿਆਂਦੇ, ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸ਼ਾਨ ’ਤੇ ਤੇਜ਼ ਹੁੰਦੀ ਹੈ।
ਇਹ ਵੀ ਪੜ੍ਹੋ- ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਨਮਨ, PM ਮੋਦੀ ਬੋਲੇ- ਮਹਾਨ ਸਪੂਤਾਂ ਦਾ ਬਲੀਦਾਨ ਪ੍ਰਰੇਣਾ ਸਰੋਤ