22 ਸਾਲ ਤੋਂ ਸ਼ਹੀਦਾਂ ਦੀਆਂ ਯਾਦਾਂ ਨੂੰ ਸੰਜੋਅ ਰਿਹੈ ਪੇਂਟਰ, ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਭੇਜਦਾ ‘ਪੇਂਟਿੰਗ’

Thursday, Oct 07, 2021 - 06:19 PM (IST)

22 ਸਾਲ ਤੋਂ ਸ਼ਹੀਦਾਂ ਦੀਆਂ ਯਾਦਾਂ ਨੂੰ ਸੰਜੋਅ ਰਿਹੈ ਪੇਂਟਰ, ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਭੇਜਦਾ ‘ਪੇਂਟਿੰਗ’

ਜੈਪੁਰ— ਦੇਸ਼ ਦੀ ਰਾਖੀ ਕਰਨ ਵਾਲੇ ਫ਼ੌਜੀ ਵੀਰਾਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹ ਹਮੇਸ਼ਾ ਆਪਣੇ ਪਰਿਵਾਰਾਂ ਅਤੇ ਦੋਸਤਾਂ ਦੇ ਦਿਲਾਂ ’ਚ ਰਹਿੰਦੇ ਹਨ। ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਘੱਟ ਕਰਨ ਲਈ ਜੈਪੁਰ ਦਾ ਇਕ ਚਿੱਤਰਕਾਰ ਪਿਛਲੇ 22 ਸਾਲਾਂ ਤੋਂ ਸੇਵਾ ਵਿਚ ਲੱਗਾ ਹੋਇਆ ਹੈ। ਇਹ ਚਿੱਤਰਕਾਰ ਸ਼ਹੀਦਾਂ ਦੀਆਂ ਯਾਦਾਂ ਨੂੰ ਸੰਜੋਅ ਕੇ ਰੱਖਣ ਲਈ ਪੇਂਟਿੰਗ ਬਣਾ ਕੇ ਦਿੰਦੇ ਹਨ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’

PunjabKesari

ਰਾਜਸਥਾਨ ਦੇ ਜੈਪੁਰ ’ਚ ਰਹਿਣ ਵਾਲੇ ਪੇਂਟਰ ਚੰਦਰ ਪ੍ਰਕਾਸ਼ ਗੁਪਤਾ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਫ਼ੌਜੀਆਂ ਨੂੰ ਯਾਦ ਰੱਖਣ ਲਈ ਉਨ੍ਹਾਂ ਦੀ ਪੇਂਟਿੰਗ ਬਣਾ ਕੇ ਪਰਿਵਾਰਾਂ ਨੂੰ ਭੇਟ ਕਰਦੇ ਹਨ। ਪੇਸ਼ੇ ਤੋਂ ਪੇਂਟਰ ਚੰਦਰ ਪ੍ਰਕਾਸ਼ ਸਾਲ 1999 ਵਿਚ ਕਾਰਗਿਲ ਜੰਗ ਤੋਂ ਬਾਅਦ ਇਹ ਕੰਮ ਲਗਾਤਾਰ ਕਰ ਰਹੇ ਹਨ। ਉਹ ਹੁਣ ਤੱਕ 270 ਤੋਂ ਵੱਧ ਸ਼ਹੀਦਾਂ ਦੀਆਂ ਤਸਵੀਰਾਂ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਚੁੱਕੇ ਹਨ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰਿੰਸੀਪਲ-ਅਧਿਆਪਕ ਨੂੰ ਮਾਰੀ ਗੋਲੀ

PunjabKesari

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਚੰਦਰ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਦਰਦ ਵੰਡਾਉਣ ਲਈ ਮੈਂ ਉਨ੍ਹਾਂ ਦੀਆਂ ਤਸਵੀਰਾਂ ਬਣਾ ਕੇ ਭੇਟ ਕਰਨ ਦਾ ਪ੍ਰਣ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਸਿਲਸਿਲਾ 22 ਸਾਲਾਂ ਤੋਂ ਜਾਰੀ ਹੈ। ਉਹ ਹੁਣ ਤੱਕ 275 ਸ਼ਹੀਦਾਂ ਦੇ ਘਰ ਜਾ ਕੇ ਪੇਂਟਿੰਗ ਭੇਟ ਕਰ ਚੁੱਕੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਾਰਗਿਲ ਜੰਗ ਵਿਚ ਪਾਕਿਸਤਾਨੀ ਮਿਜ਼ਾਈਲ ਦੇ ਹਮਲੇ ਵਿਚ ਸ਼ਹੀਦ ਹੋਏ ਅਜੇ ਆਹੂਜਾ ਦੀ ਪੇਂਟਿੰਗ ਬਣਾਈ ਸੀ। ਚੰਦਰ ਪ੍ਰਕਾਸ਼ ਮੁਤਾਬਕ ਉਨ੍ਹਾਂ ਨੇ 275 ਪੇਂਟਿੰਗ ’ਚੋਂ 85 ਕਾਰਗਿਲ ’ਚ ਸ਼ਹੀਦ ਹੋਏ ਜਵਾਨਾਂ ਦੇ ਬਣਾਏ ਹਨ।

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ਦੀ ਵੀਡੀਓ ਸਾਂਝੀ ਕਰ ਵਰੁਣ ਗਾਂਧੀ ਬੋਲੇ- ‘ਕਤਲ ਕਰ ਕਿਸਾਨਾਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ’

PunjabKesari

ਚੰਦਰ ਦਾ ਕਹਿਣਾ ਹੈ ਕਿ ਇੰਨਾ ਵੱਡਾ ਆਰਟਿਸਟ ਬਣਨ ਦੇ ਇਰਾਦੇ ਤੋਂ ਪੇਂਟਿੰਗ ਦਾ ਹੁਨਰ ਆਪਣੇ ਪਿਤਾ ਬ੍ਰਜ ਮੋਹਨ ਗੁਪਤਾ ਤੋਂ ਸਿੱਖਿਆ ਸੀ ਪਰ ਜਦੋਂ ਉਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਸਮਾਜਿਕ ਹਿੱਤ ਲਈ ਵਰਤੋਂ ਕਰਨਾ ਸ਼ੁਰੂ ਕੀਤਾ। ਬਸ ਫਿਰ ਇਸੇ ਕ੍ਰਮ ਵਿਚ ਸ਼ਹੀਦਾਂ ਦੀਆਂ ਪੇਂਟਿੰਗ ਬਣਾਉਣ ਲੱਗ ਪਏ। ਸ਼ਹੀਦਾਂ ਦੀਆਂ ਤਸਵੀਰਾਂ ਲਈ ਉਹ ਇਕ ਰੁਪਇਆ ਵੀ ਨਹੀਂ ਲੈਂਦੇ ਹਨ। 

PunjabKesari


author

Tanu

Content Editor

Related News