ਡੇਂਗੂ ਦੇ ਦਹਿਸ਼ਤ 'ਤੇ ਲੱਗੇਗੀ ਲਗਾਮ, ਦੇਸੀ ਵੈਕਸੀਨ ਹੋ ਗਈ ਤਿਆਰ

Sunday, Sep 29, 2024 - 02:05 PM (IST)

ਡੇਂਗੂ ਦੇ ਦਹਿਸ਼ਤ 'ਤੇ ਲੱਗੇਗੀ ਲਗਾਮ, ਦੇਸੀ ਵੈਕਸੀਨ ਹੋ ਗਈ ਤਿਆਰ

ਨਵੀਂ ਦਿੱਲੀ- ਭਾਰਤ ਵਿਚ ਹੁਣ ਡੇਂਗੂ ਵਾਇਰਸ ਦਾ ਖ਼ਤਰਾ ਘੱਟ ਹੋ ਸਕਦਾ ਹੈ ਕਿਉਂਕਿ ਭਾਰਤੀ ਵਿਗਿਆਨੀਆਂ ਨੇ ਡੇਂਗੂ ਖਿਲਾਫ ਇਕ ਦੇਸੀ ਵੈਕਸੀਨ ਤਿਆਰ ਕਰ ਲਈ ਹੈ। ਇਹ ਵੈਕਸੀਨ ਪਹਿਲੇ ਦੋ-ਫੇਜ਼ ਦੇ ਟਰਾਈਲ ਪਾਰ ਕਰ ਚੁੱਕੀ ਹੈ। ਹੁਣ ਫੇਜ਼-3 ਦਾ ਟਰਾਈਲ ਦਿੱਲੀ ਸਮੇਤ ਪੂਰੇ ਦੇਸ਼ ਵਿਚ ਸ਼ੂਰ ਹੋ ਗਿਆ ਹੈ। ਇਸ ਟਰਾਈਲ ਦੀ ਸਫ਼ਲਤਾ ਤੋਂ ਡੇਂਗੂ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਹੱਤਵਪੂਰਨ ਸਫ਼ਲਤਾ ਮਿਲ ਸਕਦੀ ਹੈ। ਦੇਸ਼ 'ਚ 18 ਸੂਬਿਆਂ ਵਿਚ 19 ਸੈਂਟਰਾਂ 'ਤੇ ਟਰਾਈਲ ਚੱਲ ਰਿਹਾ ਹੈ, ਜਿਸ ਵਿਚ ਦਿੱਲੀ ਦਾ ਰਾਮ ਮਨੋਹਰ ਲੋਹੀਆ (RML) ਹਸਪਤਾਲ ਵੀ ਸ਼ਾਮਲ ਹਨ। ਇੱਥੇ 10,335 ਸਿਹਤਮੰਦ ਲੋਕਾਂ 'ਤੇ ਟਰਾਈਲ ਕੀਤਾ ਜਾਵੇਗਾ। ਹਰੇਕ ਸੈਂਟਰ 'ਤੇ ਔਸਤਨ 545 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਟਰਾਈਲ ਮਗਰੋਂ ਦੋ ਹਫ਼ਤਿਆਂ ਦਾ ਫਾਲੋਅਪ ਹੋਵੇਗਾ।

ਇਹ ਵੀ ਪੜ੍ਹੋ- ਫਲੈਟ 'ਚੋਂ ਬਦਬੂ... ਸਲਫ਼ਾਸ ਦੀਆਂ ਗੋਲੀਆਂ, 5 ਮੌਤਾਂ ਦੀ ਕਹਾਣੀ ਜਾਣ ਕੰਬ ਜਾਵੇਗੀ ਰੂਹ

RML ਹਸਪਤਾਲ ਦੀ ਡਾਇਰੈਕਟਰ ਡਾ. ਨੀਲਮ ਰਾਏ ਨੇ ਦੱਸਿਆ ਕਿ ਟਰਾਈਲ ਵਿਚ 70 ਫ਼ੀਸਦੀ ਪ੍ਰਤੀਭਾਗੀ 18 ਤੋਂ 45 ਸਾਲ ਦੀ ਉਮਰ ਦੇ ਹੋਣਗੇ। ਫੇਜ਼-1 ਅਤੇ ਫੇਜ਼-2 ਦੇ ਸਫ਼ਲ ਟਰਾਈਲ ਮਗਰੋਂ ਕੇਂਦਰੀ ਸਿਹਤ ਮੰਤਰਾਲਾ ਨੇ ਫੇਜ਼-3 ਦੇ ਟਰਾਈਲ ਦੀ ਆਗਿਆ ਦਿੱਤੀ ਸੀ। ਵੈਕਸੀਨ ਦਾ ਸਟ੍ਰੇਨ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਤੋਂ ਲਿਆ ਗਿਆ ਹੈ ਅਤੇ ਇਸ ਦਾ ਰਿਸਰਚ ICMR ਅਤੇ ਭਾਰਤੀ ਕੰਪਨੀ ਪੈਨੇਸੀਆ ਬਾਇਓਟੈੱਕ ਮਿਲ ਕੇ ਕਰ ਰਹੇ ਹਨ।  ਫੇਜ਼-1 ਅਤੇ ਫੇਜ਼-2 ਦੇ ਟਰਾਈਲ 2018-19 ਵਿਚ ਕੀਤੇ ਗਏ ਸਨ। ਚੰਗੇ ਨਤੀਜੇ ਮਿਲਣ 'ਤੇ 3CMR ਨੇ ਫੇਜ਼-3 ਲਈ ਪੈਨੇਸੀਆ ਬਾਇਓਟੈੱਕ ਨਾਲ ਕਰਾਰ ਕੀਤਾ ਹੈ। ਫੇਜ਼-3 ਟਰਾਈਲ ਮਗਰੋਂ ਵੈਕਸੀਨ ਦੇ ਬਾਜ਼ਾਰ ਵਿਚ ਆਉਣ ਨੂੰ 2 ਸਾਲ ਲੱਗ ਸਕਦੇ ਹਨ।

ਇਹ ਵੀ ਪੜ੍ਹੋ- ਸ਼ਰਾਬ ਤਸਕਰ ਦੀ ਦਹਿਸ਼ਤ; ਕਾਂਸਟੇਬਲ 'ਤੇ ਚੜ੍ਹਾ ਦਿੱਤੀ ਕਾਰ, ਮੌਤ

ਖ਼ਤਰਨਾਕ ਹੈ ਡੇਂਗੂ

ਦੁਨੀਆ ਦੇ 129 ਦੇਸ਼ਾਂ ਵਿਚ ਡੇਂਗੂ ਦਾ ਕਹਿਰ ਹੈ। ਭਾਰਤ ਉਨ੍ਹਾਂ ਟਾਪ-30 ਦੇਸ਼ਾਂ ਵਿਚ ਹੈ, ਜਿਸ ਵਿਚ ਕਹਿਰ ਸਭ ਤੋਂ ਜ਼ਿਆਦਾ ਹੈ। ਡੇਂਗੂ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਹੈ, ਇਸ ਤੋਂ ਮੌਤ ਦਾ ਖ਼ਤਰਾ ਹੁੰਦਾ ਹੈ। ਹੁਣ ਇਸ ਵਾਇਰਸ ਦੇ ਚਾਰੋਂ ਸਟ੍ਰੇਨ 'ਤੇ ਕੰਮ ਕਰ ਰਹੀ ਵੈਕਸੀਨ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਸਕੂਲ 'ਚ ਸਿਹਤ ਵਿਗੜਨ ਕਾਰਨ ਮਾਸੂਮ ਦੀ ਮੌਤ, ਬੇਹੋਸ਼ੀ ਦੀ ਹਾਲਤ 'ਚ ਭੇਜਿਆ ਸੀ ਘਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News