ਗੰਦੇ ਇਰਾਦੇ ਨਾਲ ਘਰ ਵੜ੍ਹੇ ਪੁਲਸ ਵਾਲੇ, ਕਿੰਨਰਾਂ ਨੇ ਬੰਨ੍ਹ ਕੇ ਕੁੱਟਿਆ, ਹੋ ਗਿਆ ਹੰਗਾਮਾ

Thursday, Jun 27, 2024 - 03:49 PM (IST)

ਜਮੁਈ, ਇਕ ਪਿੰਡ 'ਚ ਛੇੜਛਾੜ ਤੋਂ ਬਾਅਦ ਮੰਗਲਵਾਰ ਰਾਤ ਨੂੰ ਕਿੰਨਰਾਂ ਨੂੰ ਛੇੜਣਾ ਪੁਲਸ ਵਾਲਿਆਂ ਨੂੰ ਭਾਰੀ ਪੈ ਗਿਆ। ਜਿਵੇਂ ਹੀ ਪੁਲਸ ਵਾਲਿਆਂ ਨੇ ਕਿੰਨਰਾਂ ਨੂੰ ਛੇੜਿਆਂ ਤਾਂ ਅੱਗੋਂ ਕਿੰਨਰਾਂ ਨੇ ਇਕ ਪੁਲਸ ਅਧਿਕਾਰੀ ਤੇ ਇਕ ਜਵਾਨ ਨੂੰ ਫੜ੍ਹ ਕੇ ਬੰਨ੍ਹ ਲਿਆ ਤੇ ਫਿਰ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ।

ਸੀਨੀਅਰ ਅਧਿਕਾਰੀ ਦੇ ਦਖਲ ਤੋਂ ਬਾਅਦ ਕਿੰਨਰਾਂ ਨੇ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਪਹਿਲਾਂ ਦੋਵੇਂ ਪੁਲਸ ਮੁਲਾਜ਼ਮਾਂ ਨੇ ਜਾਨ ਬਚਾਉਣ ਲਈ ਖੂਹ ਵਿੱਚ ਛਾਲ ਮਾਰ ਦਿੱਤੀ ਸੀ। ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਇਹ ਡਰਾਮਾ ਚਾਰ ਘੰਟੇ ਚੱਲਦਾ ਰਿਹਾ। ਦੋਵਾਂ ਪੁਲੀਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਪਿਛਲੇ ਚਾਰ ਦਿਨਾਂ ਤੋਂ ਡਾਇਲ 112 'ਤੇ ਤਾਇਨਾਤ ਇਕ ਪੁਲਸ ਅਧਿਕਾਰੀ ਅਤੇ ਸਿਪਾਹੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਰਮਾਸੀਆ 'ਚ ਸਥਿਤ ਕਿੰਨਰਾਂ ਦੇ ਘਰ ਦੇ ਚੱਕਰ ਲਗਾ ਰਹੇ ਸਨ। ਦੋਵੇਂ ਰਾਤ 9 ਵਜੇ ਕਿੰਨਰ ਦੇ ਘਰ ਪਹੁੰਚੇ। ਜਦੋਂ ਕਿੰਨਰ ਵਲੋਂ ਪੁੱਛਣ 'ਤੇ ਪੁਲਸ ਵਾਲਿਆਂ ਨੇ ਰਾਹ ਭੁੱਲਣ ਦੀ ਗੱਲ ਆਖ ਦਿੱਤੀ।

ਇਸ ਤੋਂ ਬਾਅਦ ਦੋਵਾਂ ਨੇ ਕਿੰਨਰ ਨੂੰ ਗਲਤ ਕੰਮ ਕਰਨ ਲਈ ਕਿਹਾ। ਸ਼ਰਾਬ ਦਾ ਲਾਲਚ ਵੀ ਦਿੱਤਾ ਗਿਆ। ਜਦ ਕਿੰਨਰ ਨੇ ਮਨ੍ਹਾਂ ਕਰ ਦਿੱਤਾ ਤਾਂ ਅੱਗੋਂ ਪੁਲਸ ਵਾਲਿਆਂ ਨੇ ਉਸਨੂੰ ਪੈਸਿਆਂ ਦੀ ਆਫਰ ਕਰ ਦਿੱਤੀ ਤੇ ਦੋਵੇਂ ਪੁਲਸ ਮੁਲਾਜ਼ਮ ਕਿੰਨਰ ਨਾਲ ਧੱਕਾ-ਮੁੱਕੀ ਕਰ ਲੱਗੇ। ਰੌਲਾ ਪੈਣ ’ਤੇ ਜਦੋਂ ਹੋਰ ਕਿੰਨਰ ਮਦਦ ਲਈ ਆਏ ਤਾਂ ਦੋਵੇਂ ਪੁਲਸTransgender creating ruckus after policeman beat them ਮੁਲਾਜ਼ਮਾਂ ਨੇ ਖੂਹ ’ਚ ਛਾਲ ਮਾਰ ਦਿੱਤੀ। ਕਿੰਨਰਾਂ ਨੇ ਉਨ੍ਹਾਂ ਨੂੰ ਖੂਹ ਵਿੱਚੋਂ ਬਾਹਰ ਕੱਢਿਆ। ਖੂਹ ਵਿੱਚੋਂ ਪੁਲਸ ਅਧਿਕਾਰੀ ਤੇ ਜਵਾਨ ਨੂੰ ਬਾਹਰ ਕੱਢ ਕਿੰਨਰਾਂ ਨੇ ਉਨ੍ਹਾਂ ਦੋਵਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਬੰਧਕ ਬਣਾ ਲਿਆ।

PunjabKesari

ਇਸ ਸਬੰਧੀ ਐੱਸ.ਡੀ.ਪੀ.ਓ.  ਅਤੇ ਥਾਣਾ ਮੁਖੀ ਨੂੰ ਸੂਚਨਾ ਮਿਲੀ। ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਛੁਡਵਾਇਆ। ਜਿਸ ਤੋਂ ਬਾਅਦ ਕਿੰਨਰ ਵੀ ਇਕੱਠੇ ਹੋ ਕੇ ਥਾਣੇ ਚੱਲੇ ਗਏ ਅਤੇ ਉਹ ਦੋਵਾਂ ਮੁਲਾਜ਼ਮਾਂ ਨੂੰ ਰਖਾਸਤ ਕਰਨ ਦੀ ਮੰਗ ਕਰਨ ਲੱਗੇ। ਪੀੜਤ ਕਿੰਨਰ ਨੇ ਦੱਸਿਆ ਕਿ ਦੋਵਾਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ। ਉਹ ਚਾਰ ਦਿਨਾਂ ਤੋਂ ਘਰ ਦੇ ਨੇੜੇ ਚੱਕਰ ਲਗਾ ਰਹੇ ਸਨ।

ਹੁਣ ਕਿੰਨਰ ਨੇ ਥਾਣੇ 'ਚ ਦਰਖਾਸਤ ਦੇ ਕੇ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ। ਥਾਣਾ ਸਦਰ ਦੇ ਇੰਚਾਰਜ ਸੰਜੇ ਸਿੰਘ ਨੇ ਮਾਮਲੇ ਦੇ ਮੁਲਜ਼ਮ ਦੋਵੇਂ ਮੁਲਾਜ਼ਮਾਂ ਨੂੰ ਪੁਲਸ ਲਾਈਨ ਭੇਜ ਦਿੱਤਾ। ਥਾਣਾ ਮੁੱਖੀ ਵਲੋਂ ਹੁਣ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ।

 


DILSHER

Content Editor

Related News