ਪਹਿਲੀ ਵਾਰ ਕਿਸੇ ਟਰਾਂਸਜੈਂਡਰ ਨੂੰ ਫਾਂਸੀ ਦੀ ਸਜ਼ਾ, 3 ਮਹੀਨੇ ਦੀ ਬੱਚੀ ਨਾਲ ਰੇਪ ਤੋਂ ਬਾਅਦ ਕੀਤਾ ਸੀ ਕਤਲ
Thursday, Feb 29, 2024 - 06:31 PM (IST)
ਮੁੰਬਈ (ਏਜੰਸੀ)- ਇਕ ਟਰਾਂਸਜੈਂਡਰ ਨੂੰ ਅਦਾਲਤ ਨੇ 3 ਮਹੀਨੇ ਦੀ ਬੱਚੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰਨ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਹੈ। ਇਹ ਦੇਸ਼ ਦਾ ਪਹਿਲਾ ਮਾਮਲਾ ਹੈ, ਜਦੋਂ ਕਿਸੇ ਟਰਾਂਸਜੈਂਡਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਮੁੰਬਈ ਸੈਸ਼ਨ ਕੋਰਟ ਦੀ ਜੱਜ ਅਦਿਤੀ ਕਦਮ ਨੇ ਇਹ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਮਰ ਕੈਦ ਨਿਯਮ ਹੈ ਅਤੇ ਮੌਤ ਦੀ ਸਜ਼ਾ ਅਪਵਾਦ ਹੈ। ਇਹ ਸਜ਼ਾ ਦੁਰਲੱਭ ਮਾਮਲਿਆਂ ਵਿਚ ਦਿੱਤੀ ਜਾਂਦੀ ਹੈ। ਇਹ ਅਪਰਾਧ ਅਜਿਹਾ ਹੀ ਹੈ। ਇਸ ਮਾਮਲੇ ਵਿਚ ਜਿਸ ਤਰ੍ਹਾਂ ਦੀ ਅਣਮਨੁੱਖੀ ਅਤੇ ਬਰਾਬਰਤਾ ਦਿਖਾਈ ਗਈ ਹੈ, ਉਹ ਇਸ ਨੂੰ ਇਕ ਦੁਰਲੱਭ ਮਾਮਲਾ ਬਣਾਉਂਦੀ ਹੈ।
ਇਹ ਵੀ ਪੜ੍ਹੋ : ਪਤੀ ਦੀ ਲਾਸ਼ ਦੇਖਦੇ ਹੀ ਪਤਨੀ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
24 ਸਾਲਾ ਟਰਾਂਸਜੈਂਡਰ ’ਤੇ ਨਵਜਨਮੀ ਬੱਚੀ ਨੂੰ ਅਗਵਾ ਕਰਨ, ਜਬਰ-ਜ਼ਿਨਾਹ ਅਤੇ ਕਤਲ ਕਰਨ ਦਾ ਮਾਮਲਾ ਚੱਲ ਰਿਹਾ ਸੀ। ਉਸ ਨੇ ਮੁੰਬਈ ਦੇ ਕਫੇ ਪਰੇਡ ਇਲਾਕੇ ਵਿਚ 2021 ’ਚ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਾਂਚ ਮੁਤਾਬਕ ਬੱਚੀ ਦੇ ਜਨਮ ਤੋਂ ਬਾਅਦ ਟਰਾਂਸਜੈਂਡਰ ਪਰਿਵਾਰ ਕੋਲ ਤੋਹਫ਼ੇ ਦੀ ਮੰਗ ਕਰਦਿਆਂ ਪਹੁੰਚਿਆ ਸੀ, ਜਿਵੇਂ ਕਿ ਆਮ ਰਿਵਾਜ ਹੈ। ਹਾਲਾਂਕਿ ਪਰਿਵਾਰ ਨੇ ਉਸ ਨੂੰ ਕੋਈ ਵੀ ਸ਼ਗਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਪਰਿਵਾਰ ਨਾਲ ਉਸ ਦਾ ਝਗੜਾ ਵੀ ਹੋਇਆ ਸੀ। ਇਸ ਕਰ ਕੇ ਉਹ ਪਰਿਵਾਰ ਨਾਲ ਖਿੱਝ ਗਿਆ ਸੀ। ਇਕ ਦਿਨ ਜਦੋਂ ਪਰਿਵਾਰ ਦੇ ਲੋਕ ਸੁੱਤੇ ਪਏ ਸਨ, ਉਹ ਚੋਰੀ-ਚੋਰੀ ਘਰ ਵਿਚ ਦਾਖ਼ਲ ਹੋ ਗਿਆ। ਉਹ ਬੱਚੀ ਨੂੰ ਚੁੱਕ ਕੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਰ ਉਸ ਦਾ ਹੱਤਿਆ ਕਰ ਦਿੱਤੀ ਅਤੇ ਨੇੜੇ ਹੀ ਇਕ ਨਹਿਰ ਵਿਚ ਸੁੱਟ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8