ਪੁਣੇ ''ਚ ਪ੍ਰਾਈਵੇਟ ਕੰਪਨੀ ਦਾ ਸਿਖਲਾਈ ਜਹਾਜ਼ ਹਾਦਸੇ ਦਾ ਸ਼ਿਕਾਰ, ਦੋ ਲੋਕ ਜ਼ਖ਼ਮੀ

Sunday, Oct 22, 2023 - 10:55 AM (IST)

ਪੁਣੇ ''ਚ ਪ੍ਰਾਈਵੇਟ ਕੰਪਨੀ ਦਾ ਸਿਖਲਾਈ ਜਹਾਜ਼ ਹਾਦਸੇ ਦਾ ਸ਼ਿਕਾਰ, ਦੋ ਲੋਕ ਜ਼ਖ਼ਮੀ

ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਇਕ ਪਿੰਡ ਕੋਲ ਪ੍ਰਾਈਵੇਟ ਹਵਾਬਾਜ਼ੀ ਅਕੈਡਮੀ ਸਿਖਲਾਈ ਹਵਾਈ ਜਹਾਜ਼ ਐਤਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਇਕ ਸਿਖਿਆਰਥੀ ਪਾਇਲਟ ਅਤੇ ਇਕ ਕੋਚ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਜਹਾਜ਼ ਸਵੇਰ ਕਰੀਬ 8 ਵਜੇ ਬਾਰਾਮਤੀ ਤਾਲੁਕਾ ਦੇ ਗੋਜੁਬਾਵੀ ਪਿੰਡ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ।

ਬਾਰਾਮਤੀ ਥਾਣੇ ਦੇ ਸੀਨੀਅਰ ਇੰਸਪੈਕਟਰ ਪ੍ਰਭਾਕਰ ਮੋਰੇ ਨੇ ਕਿਹਾ ਕਿ ਰੇਡਬਰਡ ਫਲਾਈਟ ਟ੍ਰੇਨਿੰਗ ਅਕੈਡਮੀ ਦਾ ਇਕ ਸਿਖਲਾਈ ਏਅਰਕ੍ਰਾਫਟ ਗੋਜੂਬਾਵੀ ਪਿੰਡ 'ਚ ਹਾਦਸੇ ਸ਼ਿਕਾਰ ਹੋ ਗਿਆ। ਹਾਦਸੇ 'ਚ ਇਕ ਸਿਖਿਆਰਥੀ ਪਾਇਲਟ ਅਤੇ ਇਕ ਕੋਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਮਾਮਲੇ 'ਚ ਜਾਂਚ ਜਾਰੀ ਹੈ। ਪ੍ਰਾਈਵੇਟ ਹਵਾਬਾਜ਼ੀ ਅਕੈਡਮੀ ਦੇ ਜਹਾਜ਼ ਨਾਲ ਜੁੜੀ ਇਹ 4 ਦਿਨਾਂ ਦੇ ਅੰਦਰ ਹੋਈ ਦੂਜੀ ਘਟਨਾ ਹੈ। ਪੁਲਸ ਮੁਤਾਬਕ ਵੀਰਵਾਰ ਸ਼ਾਮ ਨੂੰ ਅਕੈਡਮੀ ਦਾ ਟਰੇਨਿੰਗ ਏਅਰਕ੍ਰਾਫਟ ਬਾਰਾਮਤੀ ਤਾਲੁਕਾ ਦੇ ਕਫਤਾਲ ਪਿੰਡ ਦੇ ਕੋਲ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਪਾਇਲਟ ਜ਼ਖਮੀ ਹੋ ਗਿਆ ਸੀ। 


author

Tanu

Content Editor

Related News