ਇਕ ਹੋਰ ਪਲੇਨ ਹੋਇਆ ਕ੍ਰੈਸ਼ ! UP ਦੇ ਖੇਤਾਂ ''ਚ ਜਾ ਡਿੱਗਾ ਜਹਾਜ਼

Tuesday, Jun 30, 2026 - 10:32 AM (IST)

ਇਕ ਹੋਰ ਪਲੇਨ ਹੋਇਆ ਕ੍ਰੈਸ਼ ! UP ਦੇ ਖੇਤਾਂ ''ਚ ਜਾ ਡਿੱਗਾ ਜਹਾਜ਼

ਏਟਾ/ਕਾਸਗੰਜ- ਉੱਤਰ ਪ੍ਰਦੇਸ਼ ਦੇ ਕਾਸਗੰਜ ’ਚ ਸੋਮਵਾਰ ਨੂੰ ਅਲੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ 2 ਸੀਟਾਂ ਦਾ ਟ੍ਰੇਨੀ ਜਹਾਜ਼ ਕਰੀਬ 50 ਫੁੱਟ ਦੀ ਉਚਾਈ ’ਤੇ ਅਚਾਨਕ ਡਗਮਗਾਉਣ ਲੱਗਾ ਅਤੇ ਕੰਟਰੋਲ ਗੁਆ ਬੈਠਾ। ਇਸ ਤੋਂ ਬਾਅਦ ਜਹਾਜ਼ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਅ ਕੇ ਹਾਈਵੇਅ ਨੇੜੇ ਇਕ ਖੇਤ ’ਚ ਕਰੈਸ਼ ਹੋ ਗਿਆ। ਹਾਦਸੇ ’ਚ ਮਹਾਰਾਸ਼ਟਰ ਵਾਸੀ ਸਿਖਿਆਰਥੀ ਪਾਇਲਟ ਕਾਇਨਾਤ ਜ਼ਖਮੀ ਹੋ ਗਈ। 

PunjabKesari

ਉਸ ਨੂੰ ਤੁਰੰਤ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਸੂਚਨਾ ਮਿਲਦੇ ਹੀ ਪੁਲਸ, ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਖੇਤਰ ਦੀ ਘੇਰਾਬੰਦੀ ਕਰ ਕੇ ਸੁਰੱਖਿਆ ਵਿਵਸਥਾ ਕੀਤੀ। ਅਲੀਗੜ੍ਹ ਤੋਂ ਤਕਨੀਕੀ ਟੀਮ ਵੀ ਜਾਂਚ ਲਈ ਪਹੁੰਚ ਗਈ ਹੈ। ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਤੌਰ ’ਤੇ ਤਕਨੀਕੀ ਖਰਾਬੀ ਦਾ ਖਦਸ਼ਾ ਹੈ, ਜਦਕਿ ਦੁਰਘਟਨਾ ਦੇ ਅਸਲ ਕਾਰਨਾਂ ਦਾ ਪਤਾ ਵਿਸਥਾਰਤ ਜਾਂਚ ਤੋਂ ਬਾਅਦ ਹੀ ਲੱਗੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News