ਪਾਰਲੀਮੈਂਟ ਮੈਂਬਰ ਦੀ ਫਰਜ਼ੀ ਮੋਹਰ ਲਾ ਕੇ 5 ਵਿਅਕਤੀਆਂ ਨੇ ਕੀਤੀ ਰੇਲ ਯਾਤਰਾ

12/01/2019 12:11:49 AM

ਸ਼੍ਰੀਗੰਗਾਨਗਰ — ਬੀਕਾਨੇਰ ਰੇਲ ਡਵੀਜ਼ਨ 'ਚ ਇਕ ਪਾਰਲੀਮੈਂਟ ਮੈਂਬਰ ਦੀ ਫਰਜ਼ੀ ਮੋਹਰ ਲਾ ਕੇ ਵੀ. ਆਈ. ਪੀ. ਕੋਟੇ 'ਚ 5 ਸੀਟਾਂ ਬੁੱਕ ਕਰਵਾ ਕੇ ਸਫਰ ਕੀਤੇ ਜਾਣ ਦਾ ਮਾਮਲਾ ਫੜਿਆ ਗਿਆ ਹੈ। ਬੀਕਾਨੇਰ ਵਿਚ ਉੱਤਰ-ਪੱਛਮੀ ਰੇਲ ਡਵੀਜ਼ਨ ਦਫਤਰ ਵਿਚ ਡੀ. ਸੀ. ਐੱਮ. ਰਾਜਿੰਦਰ ਪ੍ਰਸਾਦ ਪਾਂਡੇ ਨੇ ਕੋਰਟ ਗੇਟ ਥਾਣੇ ਵਿਚ 5 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਾਉਂਦੇ ਹੋਏ ਦੱਸਿਆ ਕਿ ਕਿਸੇ ਵਿਅਕਤੀ ਨੇ ਰੇਲ ਅਧਿਕਾਰੀਆਂ ਨੂੰ ਵਟਸਐਪ 'ਤੇ ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਸੰਜੇ ਧੋਤਰੇ ਦੀ ਫਰਜ਼ੀ ਮੋਹਰ ਲਾ ਕੇ ਤੇ ਦਸਤਖਤ ਕਰ ਕੇ ਕਾਗਜ਼ਾਤ ਭੇਜੇ। ਇਹ ਸਫਰ 28 ਅਕਤੂਬਰ ਨੂੰ ਕੀਤਾ ਗਿਆ ਜਿਸ ਵਿਚ 5 ਮੁਸਾਫਰ ਸਨ। ਰੇਲ ਅਧਿਕਾਰੀਆਂ ਨੂੰ ਇਸ ਬਾਰੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਸੰਸਦ ਮੈਂਬਰ ਨਾਲ ਸੰਪਰਕ ਕੀਤਾ। ਧੋਤਰੇ ਦੇ ਸਟਾਫ ਨੇ ਕਿਹਾ ਕਿ ਇਹ ਸੀਟਾਂ ਫਰਜ਼ੀ ਮੋਹਰ ਅਤੇ ਫਰਜ਼ੀ ਦਸਤਖਤ ਕਰ ਕੇ ਬੁੱਕ ਕਰਵਾਈਆਂ ਗਈਆਂ ਹਨ।


Inder Prajapati

Content Editor

Related News