ਸੁਰੱਖਿਆ ਕਾਰਨ ਤੋਂ ਦੱਖਣੀ ਕਸ਼ਮੀਰ ''ਚ ਟਰੇਨ ਸੇਵਾ ਬੰਦ

Saturday, Jun 15, 2019 - 10:18 AM (IST)

ਸੁਰੱਖਿਆ ਕਾਰਨ ਤੋਂ ਦੱਖਣੀ ਕਸ਼ਮੀਰ ''ਚ ਟਰੇਨ ਸੇਵਾ ਬੰਦ

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਤੋਂ ਦੱਖਣੀ ਕਸ਼ਮੀਰ 'ਚ ਸ਼ਨੀਵਾਰ ਨੂੰ ਦੂਜੇ ਦਿਨ ਵੀ ਟਰੇਨ ਸੇਵਾ ਬੰਦ ਰਹੀ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਵਿਚ ਸ਼੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਵਿਚਾਲੇ ਸਾਰੀਆਂ ਟਰੇਨਾਂ ਤੈਅ ਸਮੇਂ ਅਨੁਸਾਰ ਚੱਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਪੁਲਸ ਤੋਂ ਨਿਰਦੇਸ਼ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਜੰਮੂ ਖੇਤਰ ਵਿਚ ਬੜਗਾਮ-ਸ਼੍ਰੀਨਗਰ-ਅਨੰਤਨਾਗ-ਕਾਜੀਕੁੰਡ ਅਤੇ ਬਨੀਹਾਲ ਵਿਚਾਲੇ ਟਰੇਨ ਸੇਵਾ ਬੰਦ ਕਰ ਦਿੱਤੀ ਗਈ।
ਸਾਵਧਾਨੀ ਦੇ ਤੌਰ 'ਤੇ ਇਸ ਟਰੈੱਕ 'ਤੇ ਟਰੇਨ ਸੇਵਾ ਨੂੰ ਅਜੇ ਬਹਾਲ ਨਾ ਕੀਤੇ ਜਾਣ ਦਾ ਤਾਜ਼ਾ ਨਿਰਦੇਸ਼ ਕੱਲ ਰਾਤ ਜਾਰੀ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਪੁਲਸ ਦੀ ਸਲਾਹ ਮੁਤਾਬਕ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪ੍ਰਦਰਸ਼ਨਾਂ ਦੌਰਾਨ ਰੇਲਵੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।


author

Tanu

Content Editor

Related News