ਰੇਲਗੱਡੀ ਰੋਕ ਪਿਸ਼ਾਬ ਕਰਨ ਲੱਗਾ ਡਰਾਈਵਰ, ਵੀਡੀਓ ਵਾਇਰਲ
Friday, Jul 19, 2019 - 09:11 PM (IST)

ਮੁੰਬਈ (ਏਜੰਸੀ)- ਸਰਕਾਰ ਵਲੋਂ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉਡਾਉਂਦੇ ਇਕ ਟ੍ਰੇਨ ਡਰਾਈਵਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਲੋਕਲ ਟ੍ਰੇਨ ਡਰਾਈਵਰ ਜੋ ਕਿ ਪੇਸ਼ਾਬ ਕਰਨ ਲਈ ਪਟੜੀਆਂ 'ਤੇ ਟ੍ਰੇਨ ਰੋਕ ਕੇ ਇੰਜਣ ਦੇ ਸਾਹਮਣੇ ਆ ਕੇ ਪੇਸ਼ਾਬ ਕਰਦਾ ਵੀਡੀਓ ਵਿਚ ਨਜ਼ਰ ਆ ਰਿਹਾ ਹੈ। ਇਹ ਵੀਡੀਓ ਕਿਸੇ ਵਿਅਕਤੀ ਵਲੋਂ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਉਲਹਾਸਨਗਰ ਤੋਂ ਮੁੰਬਈ ਵੱਲ ਜਾ ਰਹੀ ਸੀ। ਇਸੇ ਦੌਰਾਨ ਵਿਟਠਲਵਾੜੀ ਰੇਲਵੇ ਸਟੇਸ਼ਨ ਨੇੜੇ ਮੋਟਰਮੈਨ ਨੇ ਟ੍ਰੇਨ ਰੋਕ ਦਿੱਤੀ। ਅਜਿਹਾ ਉਸ ਨੇ ਕਿਸੇ ਤਕਨੀਕੀ ਖਰਾਬੀ ਜਾਂ ਫਿਰ ਲਾਲ ਸਿਗਨਲ ਕਾਰਨ ਨਹੀਂ ਸਗੋਂ ਪਿਸ਼ਾਬ ਕਰਨ ਲਈ ਕੀਤਾ ਸੀ। ਇਸ ਵਾਇਰਲ ਵੀਡੀਓ 'ਤੇ ਸੈਂਟਰਲ ਰੇਲਵੇ ਨੇ ਨੋਟਿਸ ਲਿਆ ਹੈ। ਰੇਲਵੇ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਦੇਖਣਗੇ ਅਤੇ ਢੁੱਕਵੀ ਕਾਰਵਾਈ ਕਰਨਗੇ।