ਔਰਤ ਦੇ ਉਪਰੋਂ ਲੰਘੀ ਮਾਲ ਗੱਡੀ, ਸਰੀਰ ਨੂੰ ਨਹੀਂ ਲੱਗੀ ਇਕ ਵੀ ਝਰੀਟ, ਵੀਡੀਓ ਵਾਇਰਲ
Monday, Aug 26, 2024 - 06:06 PM (IST)
ਤੇਲੰਗਾਨਾ : ਅਸੀਂ ਅਕਸਰ ਅਜਿਹੀਆਂ ਖ਼ਬਰਾਂ ਸੁਣਦੇ ਹਾਂ ਕਿ ਲੋਕ ਪਟੜੀ ਪਾਰ ਕਰਦੇ ਸਮੇਂ ਫਸ ਜਾਂਦੇ ਹਨ ਅਤੇ ਆਪਣੀ ਜਾਨ ਗੁਆ ਲੈਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਟ੍ਰੈਕ 'ਤੇ ਪਈ ਹੈ ਅਤੇ ਇਕ ਮਾਲ ਗੱਡੀ ਉਸ ਦੇ ਉਪਰੋਂ ਲੰਘ ਰਹੀ ਹੈ। ਇਸ ਸਥਿਤੀ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ‘ਜਾਕੋ ਰਾਖੇ ਸਾਈਆਂ, ਮਾਰ ਕੇ ਨਾ ਕੋਇ’ ਦਾ ਸਹੀ ਅਰਥ ਸਾਹਮਣੇ ਆਉਂਦਾ ਹੈ। ਭਾਵ ਜਿਸ ਨੂੰ ਪਰਮਾਤਮਾ ਦੀ ਕਿਰਪਾ ਮਿਲੀ ਹੈ, ਉਸ ਦਾ ਕੋਈ ਵਿਗਾੜ ਨਹੀਂ ਸਕਦਾ।
ਇਹ ਵੀ ਪੜ੍ਹੋ - ਢਿੱਡ ਦਰਦ ਹੋਣ 'ਤੇ ਹਸਪਤਾਲ ਪੁੱਜੀ 13 ਸਾਲਾ ਕੁੜੀ, ਟਾਇਲਟ 'ਚ ਦਿੱਤਾ ਬੱਚੀ ਨੂੰ ਜਨਮ, ਸਭ ਦੇ ਉੱਡੇ ਹੋਸ਼
ਇਸ ਵੀਡੀਓ 'ਚ ਵੀ ਅਜਿਹਾ ਹੀ ਹੋਇਆ, ਔਰਤ ਨੂੰ ਇਕ ਝਰੀਟ ਵੀ ਨਹੀਂ ਆਈ, ਜਦੋਂਕਿ ਪੂਰੀ ਮਾਲ ਗੱਡੀ ਉਸ ਦੇ ਉਪਰੋਂ ਲੰਘ ਗਈ। ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਉਪਰੋਂ ਅਸੀਸਾਂ ਮਿਲਦੀਆਂ ਹਨ ਤਾਂ ਔਖੇ ਹਾਲਾਤ ਵੀ ਸਹੀ ਸਲਾਮਤ ਲੰਘ ਜਾਂਦੇ ਹਨ। ਦੱਸ ਦੇਈਏ ਕਿ ਇਹ ਵੀਡੀਓ ਤੇਲੰਗਾਨਾ ਦੇ ਵਿਕਰਾਬਾਦ ਜ਼ਿਲ੍ਹੇ ਦੇ ਨਵੰਦਗੀ ਦੇ ਇੱਕ ਜੰਕਸ਼ਨ ਦਾ ਹੈ। ਦਰਅਸਲ ਮਾਮਲਾ ਇਹ ਹੈ ਕਿ ਔਰਤ ਆਪਣੇ ਦੋਸਤ ਨਾਲ ਰੇਲਵੇ ਟਰੈਕ ਪਾਰ ਕਰ ਰਹੀ ਸੀ, ਜਦੋਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗ ਗਈ। ਟਰੇਨ ਨੂੰ ਆਉਂਦੀ ਦੇਖ ਕੇ ਔਰਤ ਆਪਣੀ ਜਾਨ ਬਚਾਉਣ ਲਈ ਪਟੜੀ 'ਤੇ ਲੇਟ ਗਈ। ਜਦੋਂ ਤੱਕ ਮਾਲ ਗੱਡੀ ਟ੍ਰੈਕ ਤੋਂ ਲੰਘਦੀ ਰਹੀ, ਔਰਤ ਟ੍ਰੈਕ 'ਤੇ ਅੜੀ ਰਹੀ ਅਤੇ ਕੋਈ ਹਿਲਜੁਲ ਨਹੀਂ ਕੀਤੀ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਅਣਪਛਾਤੇ ਵਿਅਕਤੀ ਨੇ ਸਰਪੰਚ ਦਾ ਕੀਤਾ ਕਤਲ, ਦੋਸਤ ਦੇ ਕਮਰੇ 'ਚੋਂ ਮਿਲੀ ਲਾਸ਼
#Telangana: A woman escaped a #TrainAccident in #Basheerabad, #Vikarabad district. At Navandgi railway station, a woman from Taki Tanda was crossing when suddenly a train came.
— Hyderabad Netizens News (@HYDNetizensNews) August 26, 2024
She lay there without moving until the train moved. The woman escaped safely after the train left. pic.twitter.com/mRWJ3q4BcA
ਹਾਲਾਂਕਿ, ਇੱਕ ਵਾਰ ਜਦੋਂ ਉਸਨੇ ਆਪਣਾ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ, ਤਾਂ ਵੀਡੀਓ ਬਣਾ ਰਹੇ ਵਿਅਕਤੀ ਨੇ ਉਸਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ। ਵਿਅਕਤੀ ਦੀ ਸਲਾਹ ਮਨੰਦੇ ਹੋਏ ਔਰਤ ਉਦੋਂ ਤੱਕ ਟ੍ਰੈਕ ਤੋਂ ਨਹੀਂ ਹਿੱਲੀ, ਜਦੋਂ ਤੱਕ ਮਾਲ ਗੱਡੀ ਪੂਰੀ ਤਰ੍ਹਾਂ ਨਹੀਂ ਲੰਘ ਗਈ। ਇਸ ਘਟਨਾ ਦੌਰਾਨ ਔਰਤ ਦੀ ਸਹੇਲੀ ਦੂਰੋਂ ਇਹ ਸਭ ਦੇਖ ਰਹੀ ਸੀ ਅਤੇ ਟਰੈਕ ਦੇ ਦੂਜੇ ਪਾਸੇ ਉਸ ਦਾ ਇੰਤਜ਼ਾਰ ਕਰ ਰਹੀ ਸੀ। ਜਿਵੇਂ ਹੀ ਮਾਲ ਗੱਡੀ ਰਵਾਨਾ ਹੋਈ, ਔਰਤ ਟ੍ਰੈਕ ਤੋਂ ਉੱਠ ਕੇ ਆਪਣੇ ਦੋਸਤ ਕੋਲ ਚਲੀ ਗਈ। ਇਸ ਸਾਰੀ ਘਟਨਾ ਦੇ ਬਾਵਜੂਦ ਔਰਤ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਰਹੀ।
ਇਹ ਵੀ ਪੜ੍ਹੋ - ਡਿਵਾਈਡਰ 'ਤੇ ਸੁੱਤੇ ਲੋਕਾਂ 'ਤੇ ਜਾ ਚੜ੍ਹਿਆ ਟਰੱਕ, 3 ਦੀ ਦਰਦਨਾਕ ਮੌਤ
ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਟ੍ਰੈਕ ਪਾਰ ਕਰਦੇ ਸਮੇਂ ਲੋਕ ਫਸ ਜਾਂਦੇ ਹਨ। ਪਿਛਲੇ ਸਾਲ ਵੀ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਇੱਕ ਔਰਤ ਆਪਣੇ ਦੋ ਬੱਚਿਆਂ ਸਮੇਤ ਪਲੇਟਫਾਰਮ ਤੋਂ ਹੇਠਾਂ ਡਿੱਗ ਗਈ ਸੀ, ਘਟਨਾ ਸਮੇਂ ਔਰਤ ਅਤੇ ਉਸਦੇ ਬੱਚੇ ਪਲੇਟਫਾਰਮ ਤੋਂ ਹੇਠਾਂ ਡਿੱਗ ਗਏ ਸਨ। ਇਸ ਦੌਰਾਨ ਟਰੇਨ ਉੱਥੋਂ ਲੰਘ ਗਈ ਪਰ ਔਰਤ ਅਤੇ ਉਸ ਦੇ ਦੋ ਬੱਚਿਆਂ ਨੂੰ ਕੋਈ ਸੱਟ ਨਹੀਂ ਲੱਗੀ। ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਸਹੀ ਸਮੇਂ 'ਤੇ ਚੌਕਸੀ ਅਤੇ ਸੰਜਮ ਬਣਾ ਕੇ ਰੱਖ ਕੇ ਗੰਭੀਰ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ - ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8