ਰੇਲ ਦੀ ਪਟਰੀ ''ਤੇ ਲੰਮੇ ਪੈ ਕੇ ਕਸ਼ਮੀਰੀ ਲੜਕੇ ਨੇ ਬਣਾਈ ਵੀਡੀਓ, ਵਾਇਰਲ
Wednesday, Jan 24, 2018 - 05:58 PM (IST)

ਨੈਸ਼ਨਲ ਡੈਸਕ— ਸੋਸ਼ਲ ਮੀਡੀਆ 'ਤੇ ਕਸ਼ਮੀਰੀ ਲੜਕੇ ਦਾ ਰੇਲ ਦੀ ਪਟਰੀ 'ਤੇ ਲੰਮੇ ਪੈਣ ਵਾਲਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਕਿਸੇ ਦੂਜੇ ਨੌਜਵਾਨ ਵੱਲੋਂ ਬਣਾਇਆ ਗਿਆ ਹੈ। ਇਸ ਵੀਡੀਓ ਨੂੰ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਆਪਣੇ ਟਵਿੱਟਰ ਅਕਾਉਂਟ 'ਤੇ ਸ਼ੇਅਰ ਕੀਤਾ ਅਤੇ ਇਸ 'ਤੇ ਨਰਾਜ਼ਗੀ ਪ੍ਰਗਟ ਕੀਤੀ। ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਨੌਜਵਾਨਾਂ ਦੀ ਅਜਿਹੀ ਮੂਰਖਤਾ 'ਤੇ ਯਕੀਨ ਨਹੀਂ ਕਰ ਸਕਦਾ। ਵੀਡੀਓ ਕਸ਼ਮੀਰ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
There is something drastically wrong with this sort of adventure seeking. I can’t believe the stupidity of these young men. pic.twitter.com/83lLWanozR
— Omar Abdullah (@OmarAbdullah) January 23, 2018
ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਇਕ ਤੇਜ਼ ਰਫਤਾਰ ਟ੍ਰੇਨ ਆ ਰਹੀ ਹੈ। ਨੌਜਵਾਨ ਪਟਰੀ 'ਤੇ ਹੇਠਾਂ ਮੂੰਹ ਕਰਕੇ ਲੰਮਾ ਪਿਆ ਹੋਇਆ ਹੈ। ਟ੍ਰੇਨ ਤੇਜ਼ੀ ਨਾਲ ਨੌਜਵਾਨ ਦੇ ਉਪਰ ਦੀ ਲੰਘ ਜਾਂਦੀ ਹੈ। ਟ੍ਰੇਨ ਲੰਘਣ ਤੋਂ ਬਾਅਦ ਨੌਜਵਾਨ ਉਠਦਾ ਹੈ ਅਤੇ ਜੋਸ਼ ਨਾਲ ਚੀਕਾਂ ਮਾਰਦਾ ਹੈ ਕਿ ਉਸਨੂੰ ਕੁਝ ਨਹੀਂ ਹੋਇਆ ਅਤੇ ਉਸ ਨੇ ਇਹ ਸਟੰਟ ਕਰ ਦਿਖਾਇਆ ਹੈ। ਨੌਜਵਾਨ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਕੀ ਕੁਝ ਕਰਦੇ ਹਨ ਉਨ੍ਹਾਂ ਦੀ ਬੇਵਕੂਫੀ ਇਸ ਵੀਡੀਓ 'ਚ ਸਾਫ ਝਲਕ ਰਹੀ ਹੈ। ਸ਼ਾਇਦ ਨੌਜਵਾਨ ਨੇ ਇਕ ਵਾਰ ਵੀ ਨਹੀਂ ਸੋਚਿਆ ਨਹੀਂ ਹੋਵੇਗਾ ਕਿ ਇਸ ਹਰਕਤ ਨਾਲ ਜੇਕਰ ਉਨ੍ਹਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਪਿੱਛੋ ਇਸ ਦੇ ਘਰ ਵਾਲਿਆਂ ਦਾ ਕੀ ਹੋਵੇਗਾ।