ਟਰੇਨ ''ਚ ਸਫਰ ਕਰਨ ਵਾਲਿਆਂ ਲਈ ਖਾਸ ਖ਼ਬਰ, ਮਹਿੰਗਾ ਹੋਵੇਗਾ ਖਾਣਾ

08/10/2019 5:12:35 PM

ਨਵੀਂ ਦਿੱਲੀ— ਟਰੇਨ 'ਚ ਸਫਰ ਕਰਨ ਵਾਲਿਆਂ ਲਈ ਖਾਸ ਖ਼ਬਰ ਹੈ ਕਿ ਖਾਣਾ 40 ਰੁਪਏ ਤਕ ਹੋਵੇਗਾ। ਸ਼ਤਾਬਦੀ, ਰਾਜਧਾਨੀ ਅਤੇ ਦੁਰੰਤੋ ਟਰੇਨਾਂ 'ਚ ਖਾਣਾ 40 ਰੁਪਏ ਤਕ ਮਹਿੰਗਾ ਹੋ ਸਕਦਾ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਰੇਲਵੇ ਬੋਰਡ ਤੋਂ ਇਸ ਸਬੰਧੀ ਇਜਾਜ਼ਤ ਦੀ ਮੰਗ ਕੀਤੀ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਨਵੀਂਆਂ ਕੀਮਤਾਂ ਲਾਗੂ ਹੋ ਜਾਣਗੀਆਂ। ਫਿਲਹਾਲ ਖਾਣੇ ਦੀ ਕੀਮਤ 110 ਰੁਪਏ ਹੈ ਅਤੇ ਇਹ 150 ਰੁਪਏ ਤਕ ਹੋ ਸਕਦੀ ਹੈ। ਕੀਮਤ ਵਧਣ ਦੇ ਨਾਲ-ਨਾਲ ਗੁਣਵੱਤਾ ਵਿਚ ਵੀ ਸੁਧਾਰ ਕੀਤਾ ਜਾਵੇਗਾ।

ਇੱਥੇ ਦੱਸ ਦੇਈਏ ਕਿ ਸ਼ਤਾਬਦੀ ਟਰੇਨ 'ਚ ਕਈ ਵਾਰ ਯਾਤਰੀ ਖਾਣੇ ਦੀ ਖਰਾਬ ਗੁਣਵੱਤਾ ਦੀ ਸ਼ਿਕਾਇਤ ਕਰ ਚੁੱਕੇ ਹਨ। ਸੀ. ਏ. ਜੀ. ਦੀ 2017 ਦੀ ਰਿਪੋਰਟ ਮੁਤਾਬਕ ਟਰੇਨਾਂ ਵਿਚ ਖਾਣਾ ਤੈਅ ਮਾਪਦੰਡਾਂ 'ਤੇ ਖਰਾ ਨਹੀਂ ਉਤਰ ਰਿਹਾ। ਪਿਛਲੇ ਦਿਨੀਂ ਗੁਣਵੱਤਾ ਸੁਧਾਰਨ ਲਈ ਖਾਣੇ ਦੀਆਂ ਕਿਸਮਾਂ ਘੱਟ ਕਰ ਦਿੱਤੀਆਂ ਗਈਆਂ ਸਨ। ਓਧਰ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਸਾਲਾਂ ਤੋਂ ਖਾਣੇ ਦੀ ਕੀਮਤ ਨਹੀਂ ਵਧੀ ਹੈ। ਗੁਣਵੱਤਾ ਬਿਹਤਰ ਕਰਨ ਲਈ ਕੀਮਤ ਵਧਾਉਣਾ ਲਾਜ਼ਮੀ ਹੋ ਗਿਆ ਹੈ।


Tanu

Content Editor

Related News