ਵੱਡੀ ਖ਼ਬਰ ; ਪਟੜੀ ਤੋਂ ਲਹਿ ਗਏ ਰੇਲਗੱਡੀ ਦੇ 20 ਤੋਂ ਵੱਧ ਡੱਬੇ, ਕਈ ਟਰੇਨਾਂ ਕਰਨੀਆਂ ਪਈਆਂ ਰੱਦ

Saturday, Aug 09, 2025 - 10:37 AM (IST)

ਵੱਡੀ ਖ਼ਬਰ ; ਪਟੜੀ ਤੋਂ ਲਹਿ ਗਏ ਰੇਲਗੱਡੀ ਦੇ 20 ਤੋਂ ਵੱਧ ਡੱਬੇ, ਕਈ ਟਰੇਨਾਂ ਕਰਨੀਆਂ ਪਈਆਂ ਰੱਦ

ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇਲਾਕੇ 'ਚ ਚੀਕ-ਚਿਹਾੜਾ ਮਚ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਸਰਾਏਕੇਲਾ-ਖਰਸਾਵਨ ਜ਼ਿਲ੍ਹੇ ਦੇ ਚੰਡੀਲ ਨੇੜੇ ਸ਼ਨੀਵਾਰ ਨੂੰ ਵਾਪਰਿਆ, ਜਦੋਂ ਸਵੇਰੇ ਇੱਕ ਮਾਲ ਗੱਡੀ ਦੇ 20 ਤੋਂ ਵੱਧ ਡੱਬੇ ਪਟੜੀ ਤੋਂ ਉਤਰ ਗਏ। ਇਸ ਕਾਰਨ ਦੱਖਣ ਪੂਰਬੀ ਰੇਲਵੇ ਦੇ ਚੰਡੀਲ-ਟਾਟਾਨਗਰ ਸੈਕਸ਼ਨ ਵਿਚਕਾਰ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। 

ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਮਾਲ ਗੱਡੀ ਦੇ ਪਟੜੀ ਤੋਂ ਇਸ ਤਰ੍ਹਾਂ ਉਤਰ ਜਾਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਆਦਰਾ ਡਿਵੀਜ਼ਨ) ਵਿਕਾਸ ਕੁਮਾਰ ਨੇ ਦੱਸਿਆ ਕਿ ਮਾਲ ਗੱਡੀ ਪਟੜੀ ਤੋਂ ਉਤਰਨ ਕਾਰਨ ਚੰਡੀਲ ਦੇ ਆਲੇ-ਦੁਆਲੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰੇਲ ਸੇਵਾ ਬਹਾਲ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ। 

ਇਹ ਵੀ ਪੜ੍ਹੋ- ਟਰੰਪ ਦਾ ਭਾਰਤ ਨੂੰ ਇਕ ਹੋਰ ਵੱਡਾ ਝਟਕਾ ! ਵਪਾਰਕ ਗੱਲਬਾਤ ਤੋਂ ਕੀਤਾ ਇਨਕਾਰ

ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਕਿਹਾ ਕਿ ਬਹੁਤ ਸਾਰੀਆਂ ਰੇਲ ਗੱਡੀਆਂ ਨੂੰ ਜਾਂ ਤਾਂ ਡਾਈਵਰਟ ਕਰ ਗਿਆ ਹੈ ਜਾਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 20894 ਪਟਨਾ-ਟਾਟਾਨਗਰ ਵੰਦੇ ਭਾਰਤ ਐਕਸਪ੍ਰੈਸ, 28181 ਟਾਟਾਨਗਰ-ਕਟਿਹਾਰ ਐਕਸਪ੍ਰੈਸ, 28182 ਕਟਿਹਾਰ-ਟਾਟਾਨਗਰ ਐਕਸਪ੍ਰੈਸ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਸਰਕਾਰ ਨੇ ਲੋਕ ਸਭਾ 'ਚ ਵਾਪਸ ਲਿਆ ਇਨਕਮ ਟੈਕਸ ਬਿੱਲ ! ਜਾਣੋ ਵਜ੍ਹਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News