ਰੁਕਣ ਦਾ ਨਾਂ ਨਹੀਂ ਲੈ ਰਹੇ ਰੇਲ ਹਾਦਸੇ, ਪੱਛਮੀ ਬੰਗਾਲ ''ਚ ਇਕ ਵਾਰ ਮੁੜ ਲੀਹੋਂ ਲੱਥੀ ਮਾਲ ਗੱਡੀ

Sunday, Jul 21, 2024 - 10:13 PM (IST)

ਰੁਕਣ ਦਾ ਨਾਂ ਨਹੀਂ ਲੈ ਰਹੇ ਰੇਲ ਹਾਦਸੇ, ਪੱਛਮੀ ਬੰਗਾਲ ''ਚ ਇਕ ਵਾਰ ਮੁੜ ਲੀਹੋਂ ਲੱਥੀ ਮਾਲ ਗੱਡੀ

ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੇ ਰਾਣਾਘਾਟ ਵਿਚ ਇਕ ਮਾਲ ਗੱਡੀ ਲੀਹੋਂ ਲੱਥ ਗਈ। ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਬੋਗੀਆਂ ਨੂੰ ਪਟੜੀ 'ਤੇ ਲਿਆਉਣ ਦੇ ਯਤਨ ਜਾਰੀ ਹਨ। ਪਿਛਲੇ ਇਕ ਹਫ਼ਤੇ ਵਿਚ ਇਹ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਸੀ। ਇਸ ਵਿਚ 12 ਤੋਂ ਵੱਧ ਬੋਗੀਆਂ ਨੁਕਸਾਨੀਆਂ ਗਈਆਂ ਸਨ।

 

 

 


author

Sandeep Kumar

Content Editor

Related News