ਪਾਨੀਪਤ ''ਚ ਟਲਿਆ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰ 200 ਮੀਟਰ ਤੱਕ ਚੱਲੀਆਂ ਬੋਗੀਆ
Wednesday, Mar 20, 2019 - 11:28 AM (IST)

ਪਾਨੀਪਤ-ਹਰਿਆਣਾ ਦੇ ਪਾਨੀਪਤ ਜ਼ਿਲੇ 'ਚ ਅੱਜ ਭਾਵ ਬੁੱਧਵਾਰ ਨੂੰ ਸਵੇਰਸਾਰ ਉਸ ਸਮੇ ਵੱਡਾ ਰੇਲ ਹਾਦਸੇ ਵਾਪਰਨ ਤੋਂ ਬਚਾਅ ਹੋ ਗਿਆ, ਜਦੋਂ ਭੋਦਵਾਲ ਮਾਜਰੀ ਸਟੇਸ਼ਨ ਕੋਲ ਬੋਗੀਆਂ ਪਟੜੀ ਤੋਂ ਉਤਰਨ ਕੇ 200 ਮੀਟਰ ਤੱਕ ਚੱਲੀਆਂ। ਫਿਲਹਾਲ ਹਾਦਸੇ 'ਚ ਕੋਈ ਵੀ ਨੁਕਸਾਨ ਹੋਣ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਰਿਪੋਰਟ ਮੁਤਾਬਕ ਦਿੱਲੀ ਤੋਂ ਕਾਲਕਾ ਜਾਣ ਵਾਲੀ ਹਿਮਾਲਿਆ ਕਵੀਨ ਪੈਸੰਜ਼ਰ ਰੇਲ ਜਦੋਂ ਪਾਨੀਪਤ ਦੇ ਭੋਦਵਾਲ ਮਾਜਰੀ ਸਟੇਸ਼ਨ ਕੋਲ ਪਹੁੰਚੀ, ਤਾਂ ਰੇਲ ਦੀਆਂ ਪਿਛਲੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਪਟੜੀ ਤੋਂ ਉੱਤਰਨ ਦੇ ਬਾਅਦ ਵੀ ਬੋਗੀਆਂ ਘੱਟੋ-ਘੱਟ 200 ਮੀਟਰ ਤੱਕ ਚੱਲੀਆਂ। ਬੋਗੀਆਂ ਦੇ ਉਤਰਨ ਤੋਂ ਬਾਅਦ ਜਾਣਕਾਰੀ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰੇਲ ਪਟੜੀ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।