ਚੱਲਦੀ ਟਰੇਨ ''ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ ''ਤੇ ਬਦਮਾਸ਼ਾਂ ਨੇ ਯਾਤਰੀ ਨੂੰ ਮਾਰੀ ਗੋਲੀ

Friday, Jun 12, 2026 - 12:20 PM (IST)

ਚੱਲਦੀ ਟਰੇਨ ''ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ ''ਤੇ ਬਦਮਾਸ਼ਾਂ ਨੇ ਯਾਤਰੀ ਨੂੰ ਮਾਰੀ ਗੋਲੀ

ਖਗੜੀਆ- ਬਿਹਾਰ ਦੇ ਖਗੜੀਆ ਜ਼ਿਲ੍ਹੇ 'ਚ ਬਦਲਾਘਾਟ ਰੇਲਵੇ ਸਟੇਸ਼ਨ ਕੋਲ ਹਥਿਆਰਬੰਦ ਬਦਮਾਸ਼ਾਂ ਨੇ ਲੁੱਟਖੋਹ ਦਾ ਵਿਰੋਧ ਕਰਨ 'ਤੇ ਚੱਲਦੀ ਟਰੇਨ 'ਚ ਇਕ ਯਾਤਰੀ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਕਰੀਬ 8.30 ਵਜੇ ਹੋਈ ਅਤੇ ਇਸ 'ਚ ਜ਼ਖ਼ਮੀ ਹੋਏ ਯਾਤਰੀ ਦੀ ਪਛਾਣ ਝਾਰਖੰਡ ਵਾਸੀ 37 ਸਾਲਾ ਦੇਵ ਕੁਮਾਰ ਗੁੰਜਨ ਵਲੋਂ ਹੋਈ ਹੈ। ਉਸ ਨੇ ਦੱਸਿਆ ਕਿ ਗੁੰਜਨ ਆਪਣੀ ਪਤਨੀ ਨਾਲ ਅੰਮ੍ਰਿਤਸਰ-ਨਰਪਤਗੰਜ ਜਨਸਾਧਾਰਨ ਐਕਸਪ੍ਰੈੱਸ (14604) ਤੋਂ ਸੁਪੌਲ ਜਾ ਰਿਹਾ ਸੀ।

ਹੋਰ ਯਾਤਰੀਆਂ ਅਨੁਸਾਰ, ਟਰੇਨ ਦੇ ਬਦਲਾਘਾਟ ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹਥਿਆਰਬੰਦ ਲੁਟੇਰਿਆਂ ਨੇ ਉਸ ਦਾ ਸਾਮਾਨ ਅਤੇ ਕੀਮਤੀ ਵਸਤੂਆਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਬਦਮਾਸ਼ ਉਸ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਟਰੇਨ 'ਚ ਸਵਾਰ ਯਾਤਰੀਆਂ ਵਿਚਾਲੇ ਭਾਜੜਾਂ ਪੈ ਗਈਆਂ। ਸੂਚਨਾ ਮਿਲਣ 'ਤੇ ਰੇਲਵੇ ਪੁਲਸ ਦੀ ਇਕ ਟੀਮ ਬਦਲਾਘਾਟ ਰੇਲਵੇ ਸਟੇਸ਼ਨ ਪਹੁੰਚੀ ਅਤੇ ਜ਼ਖ਼ਮੀ ਯਾਤਰੀ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਬਾਅਦ 'ਚ ਉਸ ਨੂੰ ਬਿਹਤਰ ਇਲਾਜ ਲਈ ਬੈਗੂਸਰਾਏ ਰੈਫਰ ਕਰ ਦਿੱਤਾ ਗਿਆ। ਮਾਨਸੀ ਰੇਲ ਥਾਣਾ ਦੇ ਇੰਚਾਰਜ ਰਵੀ ਕੁਮਾਰ ਨੇ ਕਿਹਾ ਕਿ ਚੱਲਦੀ ਟਰੇਨ 'ਚ ਇਕ ਯਾਤਰੀ ਨੂੰ ਗੋਲੀ ਮਾਰੇ ਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ,''ਜ਼ਖ਼ਮੀ ਯਾਤਰੀ ਨੂੰ ਬਿਹਤਰ ਇਲਾਜ ਲਈ ਬੈਗੂਸਰਾਏ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News