ਮੱਧ ਪ੍ਰਦੇਸ਼ ''ਚ ਵਾਪਰਿਆ ਦਰਦਨਾਕ ਹਾਦਸਾ, ਜਨਮ ਦਿਨ ਮਨਾਉਣ ਗਏ 5 ਬੱਚੇ ਨਦੀ ''ਚ ਡੁੱਬੇ

Tuesday, Oct 18, 2022 - 11:46 AM (IST)

ਮੱਧ ਪ੍ਰਦੇਸ਼ ''ਚ ਵਾਪਰਿਆ ਦਰਦਨਾਕ ਹਾਦਸਾ, ਜਨਮ ਦਿਨ ਮਨਾਉਣ ਗਏ 5 ਬੱਚੇ ਨਦੀ ''ਚ ਡੁੱਬੇ

ਕਟਨੀ (ਵਾਰਤਾ)- ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ 'ਚ ਨਦੀ 'ਚ ਨਹਾਉਂਦੇ ਸਮੇਂ 5 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਅੱਜ ਯਾਨੀ ਮੰਗਲਵਾਰ ਨੂੰ ਦੱਸਿਆ ਕਿ ਐੱਨ.ਕੇ.ਜੇ. ਥਾਣਾ ਖੇਤਰ ਦੇ ਪਿੰਡ ਦੇਵਰਾ ਖੁਰਦ ਤੋਂ ਇਕ ਕਿਲੋਮੀਟਰ ਦੂਰ ਗਰਰ ਘਾਟ 'ਤੇ 5 ਬੱਚੇ ਆਪਣੇ ਦੋਸਤਾਂ ਨਾਲ ਜਨਮਦਿਨ ਮਨਾਉਣ ਗਏ ਸਨ। ਇਸ ਵਿਚ ਨਦੀ 'ਚ ਨਹਾਉਂਦੇ ਸਮੇਂ ਡੁੱਬਣ ਨਾਲ 5 ਬੱਚਿਆਂ ਦ ਮੌਤ ਹੋ ਗਈ।

ਇਹ ਵੀ ਪੜ੍ਹੋ : ਗੁਜਰਾਤ 'ਚ ਬੱਸ ਦੇ ਟ੍ਰੇਲਰ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ, 15 ਹੋਰ ਜ਼ਖ਼ਮੀ

ਇਸ ਘਟਨਾ 'ਚ ਸਾਹਿਲ ਚੱਕਰਵਰਤੀ, ਮਹਿਪਾਲ ਸਿੰਘ, ਸੂਰੀਆ ਵਿਸ਼ਵਕਰਮਾ, ਆਯੂਸ਼ ਅਤੇ ਅਨੁਜ ਸੋਨੀ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਕ ਬੱਚਾ ਜਦੋਂ ਨਦੀ 'ਚ ਡੁੱਬ ਰਿਹਾ ਸੀ, ਉਦੋਂ ਉਸ ਨੂੰ ਬਚਾਉਣ ਦੇ ਚੱਕਰ 'ਚ ਇਕ-ਇਕ ਕਰ ਕੇ ਸਾਰੇ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੋਏ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਜਬਲਪੁਰ ਤੋਂ ਬੁਲਾਈ ਗਈ।

ਇਹ ਵੀ ਪੜ੍ਹੋ : ED ਨੇ TRS ਸੰਸਦ ਮੈਂਬਰ, ਮਧੁਕਾਨ ਸਮੂਹ ਦੀ 80 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਕੁਰਕ


author

DIsha

Content Editor

Related News