ਟਰੈਫਿਕ ਪੁਲਸ ਨੇ ਅਲਰਟ ਜਾਰੀ ਕਰਦੇ ਹੋਏ ਦਿੱਲੀ ਦੇ ਇਹ ਰਸਤੇ ਕੀਤੇ ਬੰਦ

01/26/2021 4:26:49 PM

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੱਜ ਯਾਨੀ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਟਰੈਕਟਰ ਪਰੇਡ ਕੱਢ ਰਹੇ ਹਨ। ਪਰੇਡ ਦੌਰਾਨ ਕਈ ਥਾਂਵਾਂ 'ਤੇ ਪੁਲਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋਇਆ। ਕਿਸਾਨਾਂ ਨੇ ਬੈਰੀਕੇਡ ਤੋੜੇ ਤਾਂ ਪੁਲਸ ਨੇ ਕਿਸਾਨਾਂ 'ਤੇ ਲਾਠੀਚਾਰਜ ਕਰਦੇ ਹੋਏ ਹੰਝੂ ਗੈਸ ਦੇ ਗੋਲੇ ਦਾਗ਼ੇ। ਇਸ ਨੂੰ ਦੇਖਦੇ ਹੋਏ ਕਈ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਟਰੈਫਿਕ ਪੁਲਸ ਨੇ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅਤੇ ਦੱਸਿਆ ਹੈ ਕਿ ਕਿਹੜੇ ਰਸਤਿਆਂ 'ਤੇ ਬਿਲਕੁੱਲ ਨਾ ਆਇਆ ਜਾਵੇ।

PunjabKesariਦਿੱਲੀ ਟਰੈਫਿਕ ਪੁਲਸ ਨੇ ਦੱਸਿਆ ਕਿ ਸ਼ੰਕਰ ਰੋਡ ਤੋਂ ਤਾਲਕਟੋਰਾ ਰੋਡ ਅਤੇ ਮਿੰਡੋ ਰੋਡ ਤੱਕ ਟਰੈਫਿਕ ਬੰਦ ਕਰ ਦਿੱਤੀ ਗਈ ਹੈ। ਕਾਪਸਹੇੜਾ ਚੌਕ ਤੋਂ ਬਿਜਵਾਸਨ ਰੋਡ ਤੱਕ ਵੀ ਆਵਾਜਾਈ ਰੋਕ ਦਿੱਤੀ ਗਈ ਹੈ। ਕਾਪਸਹੇੜਾ ਬਾਰਡਰ ਅਤੇ ਸਮਾਲਖਾ ਟੀ ਪੁਆਇੰਟ ਤੋਂ ਟਰੈਫਿਕ ਨੂੰ ਡਾਇਵਰਲਟ ਕੀਤਾ ਗਿਆ ਹੈ। ਦਵਾਰਕਾ ਮੋਡ ਤੋਂ ਉੱਤਮ ਨਗਰ ਈਸਟ ਮੈਟਰੋ ਸਟੇਸ਼ਨ ਤੱਕ ਵੀ ਟਰੈਫਿਕ ਦੀ ਆਵਾਜਾਈ ਬੰਦ ਹੈ। ਟਰੈਫਿਕ ਪੁਲਸ ਨੇ ਐੱਨ.ਐੱਚ.-44, ਜੀ.ਟੀ.ਕੇ. ਰੋਡ, ਆਊਟਰ ਰਿੰਗ ਰੋਡ, ਸਿਗਨੇਚਰ ਬਰਿੱਜ, ਜੀ.ਟੀ. ਰੋਡ, ਆਈ.ਐੱਸ.ਬੀ.ਟੀ. ਰਿੰਗ ਰੋਡ, ਵਿਕਾਸ ਮਾਰਗ, ਆਈ.ਟੀ.ਓ., ਐੱਨਐੱਚ 24, ਨਿਜ਼ਾਮੁਦੀਨ ਖੱਟਾ, ਨੋਇਡਾ ਲਿੰਕ ਰੋਡ, ਪੀਰਾਗੜ੍ਹੀ ਅਤੇ ਆਊਟਰ ਦਿੱਲੀ 'ਚ ਜਾਣ ਤੋਂ ਵੀ ਬਚਣ ਲਈ ਕਿਹਾ ਹੈ। ਇਸ ਤੋਂ ਇਲਾਵਾ ਵਜ਼ੀਰਾਬਾਦ, ਆਈਐੱਸਬੀਟੀ ਰੋਡ, ਜੀਟੀ ਰੋਡ, ਪੁਸ਼ਤਾ ਰੋਡ, ਬਾਦਲੀ ਰੋਡ, ਕੇ.ਐੱਨ. ਕਾਟਜੂ ਮਾਰਗ, ਮਧੁਬਨ ਚੌਕ, ਕੰਝਾਵਲਾ ਰੋਡ, ਪੱਲਾ ਰੋਡ, ਨਰੇਲਾ, ਨੋਇਡਾ ਲਿੰਕ ਰੋਡ ਅਤੇ ਡੀ.ਐੱਸ.ਆਈ.ਡੀ.ਸੀ. ਨਰੇਲਾ 'ਚ ਬਹੁਤ ਜ਼ਿਆਦਾ ਟਰੈਫਿਕ ਹੈ। ਅਜਿਹੇ 'ਚ ਇਸ ਵੱਲ ਆਉਣ ਤੋਂ ਬਚਣ ਦੀ ਹਰ ਮੁਮਕਿਨ ਕੋਸ਼ਿਸ਼ ਕਰੇ।

ਜ਼ਿਕਰਯੋਗ ਹੈ ਕਿ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ 11ਵੇਂ ਗੇੜ੍ਹ ਦੀਆਂ ਬੈਠਕਾਂ ਹੋ ਚੁਕੀਆਂ ਹਨ ਪਰ ਸਾਰੀਆਂ ਬੇਸਿੱਟ ਹੀ ਰਹੀਆਂ। ਅਖ਼ਰੀਲੇ ਗੇੜ੍ਹ ਦੀ ਗੱਲਬਾਤ ਦੌਰਾਨ ਸਰਕਾਰ ਵਲੋਂ ਕਿਸਾਨਾਂ ਦੀ ਮੰਗ ਅਨੁਸਾਰ ਕਾਨੂੰਨ ਰੱਦ ਕੀਤੇ ਜਾਣ ਤੋਂ ਸਾਫ਼ ਇਨਕਾਰ ਕਰ ਦੇਣ ਨਾਲ ਕਿਸਾਨਾਂ ਵਲੋਂ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਕੌਮੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਟਰੈਕਟਰ ਪਰੇਡ ਕਰਕੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ।

ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।


DIsha

Content Editor

Related News