40 ਦਿਨਾਂ ਲਈ ਬੰਦ ਕੀਤੀ ਇਹ ਸੜਕ, ਪੈਦਲ ਚੱਲਣ 'ਤੇ ਵੀ ਪਾਬੰਦੀ, ਇਹ ਹਨ ਨਵੇਂ ਰੂਟ

Wednesday, Oct 09, 2024 - 05:36 PM (IST)

40 ਦਿਨਾਂ ਲਈ ਬੰਦ ਕੀਤੀ ਇਹ ਸੜਕ, ਪੈਦਲ ਚੱਲਣ 'ਤੇ ਵੀ ਪਾਬੰਦੀ, ਇਹ ਹਨ ਨਵੇਂ ਰੂਟ

ਨਵੀਂ ਦਿੱਲੀ- ਦਿੱਲੀ 'ਚ ਜਾਮ ਤੋਂ ਛੁਟਕਾਰਾ ਪਾਉਣ ਲਈ ਸੜਕਾਂ, ਮੈਟਰੋ ਅਤੇ ਫਲਾਈਓਵਰਾਂ ਨੂੰ ਲਗਾਤਾਰ ਸੁਧਾਰਿਆ ਜਾ ਰਿਹਾ ਹੈ। ਇਸ ਸਬੰਧੀ ਨਵੀਂ ਮੈਟਰੋ ਲਾਈਨ ਵਿਛਾਈ ਜਾ ਰਹੀ ਹੈ। ਮੈਟਰੋ ਲਾਈਨ ਦੇ ਨਿਰਮਾਣ ਲਈ ਨੇੜਲੇ ਇਲਾਕਿਆਂ 'ਚ ਸੜਕ ਆਵਾਜਾਈ ਅਤੇ ਪੈਦਲ ਯਾਤਰੀਆਂ ਲਈ ਬੰਦ ਰਹੇਗੀ। ਟ੍ਰੈਫਿਕ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਸ ਸੜਕ ਨੂੰ ਅਗਲੇ 40 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਟ੍ਰੈਫਿਕ ਪੁਲਸ ਨੇ ਕਿਹਾ ਹੈ ਕਿ ਇਸ ਸੜਕ ਨੂੰ 18 ਨਵੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਰਾਮ ਰਹੀਮ ਨੂੰ 6 ਵਾਰ ਪੈਰੋਲ ਦੇਣ ਵਾਲੇ ਸਾਬਕਾ ਜੇਲ੍ਹਰ ਚਰਖੀ ਦਾਦਰੀ ਤੋਂ ਬਣੇ BJP ਵਿਧਾਇਕ

ਜਾਰੀ ਕੀਤੀ ਗਈ ਟ੍ਰੈਫਿਕ ਐਡਵਾਈਜ਼ਰੀ

ਟ੍ਰੈਫਿਕ ਐਡਵਾਈਜ਼ਰੀ ਮੁਤਾਬਕ ਉੱਤਰੀ ਦਿੱਲੀ ਸਥਿਤ ਰੋਸ਼ਨਆਰਾ ਰੋਡ ਅਕਤੂਬਰ ਤੋਂ 18 ਨਵੰਬਰ ਤੱਕ ਬੰਦ ਕਰ ਦਿੱਤੀ ਗਈ ਹੈ। ਇਸ ਸੜਕ ਦੇ ਨੇੜੇ ਦਿੱਲੀ ਮੈਟਰੋ ਦਾ ਕੰਮ ਚੱਲ ਰਿਹਾ ਹੈ ਅਤੇ ਸੜਕ ਨੂੰ ਬੰਦ ਕਰਕੇ ਦੋ ਮੈਟਰੋ ਸੁਰੰਗ ਬਣਾਈ ਜਾਵੇਗੀ। ਦਿੱਲੀ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਰੋਸ਼ਨਆਰਾ ਰੋਡ ਤੋਂ ਪੁਲਬੰਗਸ਼ ਮੈਟਰੋ ਸਟੇਸ਼ਨ ਤੱਕ ਸੜਕ ਨੂੰ ਦੋਵੇਂ ਪਾਸਿਓਂ ਤੋਂ ਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੈਟਰੋ ਨਿਰਮਾਣ ਦਾ ਕੰਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਲੱਗ ਗਈਆਂ ਮੌਜਾਂ! 10 ਤੋਂ 14 ਅਕਤੂਬਰ ਤੱਕ ਬੈਂਕ, ਸਕੂਲ ਤੇ ਕਾਲਜ 'ਚ ਛੁੱਟੀਆਂ

ਕੀ ਹੈ ਨਵਾਂ ਰੂਟ ਪਲਾਨ

ਟ੍ਰੈਫਿਕ ਪੁਲਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਸ ਸੜਕ ਨੂੰ ਬੰਦ ਕਰਨ ਮਗਰੋਂ ਬੱਸਾਂ ਅਤੇ ਭਾਰੀ ਵਾਹਨਾਂ ਲਈ ਨਵਾਂ ਰੂਟ ਬਣਾਇਆ ਗਿਆ ਹੈ। ਇਸ ਤਹਿਤ ਰੋਸ਼ਨਆਰਾ ਰੋਡ ਤੋਂ ਹੋ ਕੇ ਆਈ. ਐਸ. ਬੀ. ਟੀ ਤੋਂ ਸ਼ਕਤੀ ਨਗਰ ਨੂੰ ਜਾਣ ਵਾਲੇ ਵਾਹਨਾਂ ਨੂੰ ਸ਼ਾਮਨਾਥ ਮਾਰਗ, ਸਿਵਲ ਲਾਈਨ, ਮਾਲ ਰੋਡ ਤੋਂ ਹੁੰਦੇ ਹੋਏ ਖ਼ਾਲਸਾ ਕਾਲਜ ਤੋਂ ਸ਼ਕਤੀ ਨਗਰ ਚੌਕ ਜਾਣਾ ਪਵੇਗਾ। ਇਸੇ ਤਰ੍ਹਾਂ ਦੂਜੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਵੀ ਇਸੇ ਰਸਤੇ ’ਤੇ ਚੱਲਣਾ ਪਵੇਗਾ।

ਇਹ ਵੀ ਪੜ੍ਹੋ- IMD ਵਲੋਂ ਆਰੇਂਜ ਅਲਰਟ ਜਾਰੀ, ਇਨ੍ਹਾਂ ਸੂਬਿਆਂ 'ਚ ਪਵੇਗਾ ਮੋਹਲੇਧਾਰ ਮੀਂਹ

 

ਛੋਟੇ ਵਾਹਨਾਂ ਲਈ ਦੂਜਾ ਰਸਤਾ

ਟ੍ਰੈਫਿਕ ਵਿਭਾਗ ਨੇ ਕਾਰਾਂ ਅਤੇ ਬਾਈਕ ਵਰਗੇ ਹਲਕੇ ਵਾਹਨਾਂ ਲਈ ਇਕ ਹੋਰ ਰੂਟ ਤੈਅ ਕੀਤਾ ਹੈ। ਅਜਿਹੇ ਵਾਹਨ ਬਰਫਖਾਨਾ ਚੌਕ ਤੋਂ ਹੁੰਦੇ ਹੋਏ ਚੌਕ ਟਾਵਰ ਅਤੇ ਚੌਧਰੀ ਨੰਦਲਾਲ ਮਾਰਗ ਤੋਂ ਹੁੰਦੇ ਹੋਏ ਲਾਲਾ ਜਗਨਨਾਥ ਮਾਰਗ, ਦੀਨਾਨਾਥ ਮਾਰਗ ਤੋਂ ਹੁੰਦੇ ਹੋਏ ਪਰਸ਼ੂਰਾਮ ਅੰਡਰਪਾਸ ਪਹੁੰਚਣਗੇ ਅਤੇ ਉਥੋਂ ਸ਼ਕਤੀਨਗਰ ਚੌਕ ਜਾਣਗੇ। ਉਲਟ ਦਿਸ਼ਾ ‘ਚ ਆਉਣ ਵਾਲੇ ਵਾਹਨਾਂ ਨੂੰ ਵੀ ਇਸੇ ਰਸਤੇ ‘ਤੇ ਚੱਲਣਾ ਪਵੇਗਾ।


author

Tanu

Content Editor

Related News