5ਵੀਂ ਤੱਕ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ!
Monday, Dec 16, 2024 - 06:06 PM (IST)
ਨਵੀਂ ਦਿੱਲੀ- ਸੀਤ ਲਹਿਰ ਦਰਮਿਆਨ ਪ੍ਰਦੂਸ਼ਣ ਦੇ ਪੱਧਰ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਜਮਾਤ 5 ਤੱਕ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ ਹੋ ਗਏ ਹਨ। ਹੁਣ 5ਵੀਂ ਤੱਕ ਦੇ ਸਕੂਲ ਹਾਈਬ੍ਰਿਡ ਮੋਡ 'ਚ ਚਲਾਏ ਜਾਣਗੇ। ਇਸ ਦੇ ਨਾਲ ਹੀ ਸਰਕਾਰ ਵਲੋਂ GRAP-3 ਦੀਆਂ ਪਾਬੰਦੀਆਂ ਮੁੜ ਲਾਗੂ ਕਰ ਦਿੱਤੀਆਂ ਗਈਆਂ ਹਨ। ਹਵਾ ਪ੍ਰਦੂਸ਼ਣ ਵਧਣ ਤੋਂ ਬਾਅਦ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਲਾਗੂ ਕੀਤਾ ਜਾਂਦਾ ਹੈ। GRAP ਦਾ ਪਹਿਲਾ ਪੜਾਅ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 201 ਤੋਂ 300 ਤੱਕ ਰਹਿੰਦਾ ਹੈ। ਦੂਜਾ ਪੜਾਅ 301 ਤੋਂ 400 ਤੱਕ ਰਹਿੰਦਾ ਹੈ। ਫਿਰ ਤੀਜਾ ਪੜਾਅ ਏ.ਕਿਊ.ਆਈ. 401 ਤੋਂ 450 ਤੱਕ ਰਹਿੰਦਾ ਹੈ। ਜੇਕਰ ਏ.ਕਿਊ.ਆਈ. 450 ਤੋਂ ਵੱਧ ਹੋ ਗਿਆ ਤਾਂ GRAP-4 ਲਾਗੂ ਹੋ ਜਾਂਦਾ ਹੈ। ਇਸ ਨੂੰ ਸਰਕਾਰ ਵਲੋਂ ਲਾਗੂ ਕੀਤਾ ਜਾਂਦਾ ਹੈ। ਜਦੋਂ ਤੱਕ ਸਰਕਾਰੀ ਆਦੇਸ਼ ਲਾਗੂ ਨਹੀਂ ਹੁੰਦੇ, ਉਦੋਂ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਹੈ। ਇਸ ਦੇ ਅਧੀਨ ਕਈ ਪਾਬੰਦੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਜ਼ਿੰਦਾ ਮੁਰਗਾ ਨਿਗਲਣ ਦੀ ਕੋਸ਼ਿਸ਼ 'ਚ ਨੌਜਵਾਨ ਦੀ ਮੌਤ, ਇਸ ਕਾਰਨ ਚੁੱਕਿਆ ਅਜਿਹਾ ਕਦਮ
ਦੱਸਣਯੋਗ ਹੈ ਕਿ ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਹਵਾ ਦੀ ਗੁਣਵੱਤਾ ਮੁੜ ਖ਼ਰਾਬ ਹੋ ਗਈ ਹੈ। ਇਸ ਜ਼ਹਿਰੀਲੀ ਹਵਾ ਦੇ ਮੱਦੇਨਜ਼ਰ ਦਿੱਲੀ-ਐੱਨਸੀਆਰ 'ਚ ਇਕ ਵਾਰ ਮੁੜ GRAP-3 ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਤਹਿਤ ਦਿੱਲੀ-ਐੱਨਸੀਆਰ ਦੇ ਸਾਰੇ ਸਕੂਲਾਂ 'ਚ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ 'ਚ ਕਲਾਸਾਂ ਚਲਾਉਣੀਆਂ ਪੈਣਗੀਆਂ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਪਾਰਕ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਹੋਵੇਗੀ। ਹਾਲਾਂਕਿ, ਐਮਰਜੈਂਸੀ ਜਾਂ ਜ਼ਰੂਰੀ ਵਸਤੂਆਂ ਦੀ ਸਪਲਾਈ ਕਰਨ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ। ਦੁਪਹਿਰ 2.30 ਵਜੇ ਸ਼ਹਿਰ ਦਾ AQI 366 ਦਰਜ ਕੀਤਾ ਗਿਆ, ਜੋ ਕਿ 'ਬਹੁਤ ਖਰਾਬ' ਸ਼੍ਰੇਣੀ ਦੇ ਉਪਰਲੇ ਪੱਧਰ 'ਚ ਆਉਂਦਾ ਹੈ।
ਹਾਈਬ੍ਰਿਡ ਮੋਡ ਕੀ ਹੁੰਦਾ ਹੈ?
ਹਾਈਬ੍ਰਿਡ ਮੋਡ ਦਾ ਮਤਲਬ ਹੈ, ਆਨਲਾਈਨ ਜਾਂ ਆਫ਼ਲਾਈਨ ਦੋਵੇਂ ਤਰ੍ਹਾਂ ਨਾਲ ਪੜ੍ਹਾਈ ਕਰਨਾ। ਯਾਨੀ ਕਿ ਸਿੱਧੇ ਤੌਰ 'ਤੇ ਹੁਣ ਮਾਪੇ ਚਾਹੁਣ ਤਾਂ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਪੜ੍ਹਾ ਸਕਦੇ ਹਨ ਜਾਂ ਫਿਰ ਸਕੂਲ ਨਾ ਭੇਜ ਕੇ ਘਰ ਅੰਦਰ ਹੀ ਆਨਲਾਈਨ ਸਟਡੀ ਦਾ ਆਪਸ਼ਨ ਵੀ ਉਨ੍ਹਾਂ ਕੋਲ ਹੋਵੇਗਾ। ਦੂਜੇ ਸ਼ਬਦਾਂ ਵਿਚ ਸਕੂਲਾਂ ਨੂੰ ਵਿੱਦਿਅਕ ਅਦਾਰਿਆਂ ਦੇ ਅੰਦਰ ਫਿਜੀਕਲ ਕਲਾਸਾਂ ਅਤੇ ਆਨਲਾਈਨ ਕਲਾਸਾਂ ਦੋਵਾਂ ਦਾ ਵੱਖੋ-ਵੱਖਰਾ ਪ੍ਰਬੰਧ ਕਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8