ਸਾਈਬਰ ਅਪਰਾਧ ਤੇ ਪੌਣ-ਪਾਣੀ ਦੀ ਤਬਦੀਲੀ ਮਨੁੱਖੀ ਅਧਿਕਾਰਾਂ ਲਈ ਨਵੇਂ ਖ਼ਤਰੇ : ਮੁਰਮੂ

Tuesday, Dec 10, 2024 - 07:26 PM (IST)

ਸਾਈਬਰ ਅਪਰਾਧ ਤੇ ਪੌਣ-ਪਾਣੀ ਦੀ ਤਬਦੀਲੀ ਮਨੁੱਖੀ ਅਧਿਕਾਰਾਂ ਲਈ ਨਵੇਂ ਖ਼ਤਰੇ : ਮੁਰਮੂ

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਸਾਈਬਰ ਅਪਰਾਧ ਤੇ ਪੌਣ-ਪਾਣੀ ਦੀ ਤਬਦੀਲੀ ਮਨੁੱਖੀ ਅਧਿਕਾਰਾਂ ਲਈ ਨਵੇਂ ਖਤਰੇ ਹਨ।

ਮੰਗਲਵਾਰ ਮਨੁੱਖੀ ਅਧਿਕਾਰ ਦਿਵਸ ’ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਭਵਿੱਖ ਵੱਲ ਵਧ ਰਹੇ ਹਾਂ, ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਆ ਰਹੀਆਂ ਹਨ। ਡਿਜੀਟਲ ਯੁੱਗ ਤਬਦੀਲ ਹੋਣ ਵਾਲਾ ਯੁੱਗ ਹੈ ਪਰ ਇਸ ਨਾਲ ਸਾਈਬਰ ਅਪਰਾਧ, ਡੀਪ ਫੇਕ, ਸੀਕ੍ਰੇਸੀ ਦੀ ਚਿੰਤਾ ਤੇ ਗਲਤ ਜਾਣਕਾਰੀ ਫੈਲਾਉਣ ਵਰਗੇ ਗੁੰਝਲਦਾਰ ਮੁੱਦੇ ਵੀ ਸਾਹਮਣੇ ਆਉਂਦੇ ਹਨ।

ਉਨ੍ਹਾਂ ਕਿਹਾ ਕਿ ਇਹ ਚੁਣੌਤੀਆਂ ਉਸ ਸੁਰੱਖਿਅਤ ਤੇ ਬਰਾਬਰ ਡਿਜੀਟਲ ਵਾਤਾਵਰਣ ਦੀ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ ਜੋ ਸਾਰਿਆਂ ਦੇ ਅਧਿਕਾਰਾਂ ਤੇ ਸਨਮਾਨ ਦੀ ਰੱਖਿਆ ਕਰਦਾ ਹੈ।

ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਪੱਧਰੀ ਐਲਾਨਨਾਮੇ ਦੀ ਯਾਦ ’ਚ ਮਨਾਇਆ ਜਾਂਦਾ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ 1948 ’ਚ ਅਪਣਾਇਆ ਗਿਆ ਸੀ।


author

Rakesh

Content Editor

Related News