ਸ਼ਰਤਾਂ ਨਾਲ ਟਰੈਕਟਰ ਮਾਰਚ ਕੱਢਣ ਦੀ ਗੱਲ ਅਸੀਂ ਨਾਮਨਜ਼ੂਰ ਕਰਦੇ ਹਾਂ : ਕਿਸਾਨ ਆਗੂ
Monday, Jan 25, 2021 - 10:59 AM (IST)
ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਕਰੀਬ 2 ਮਹੀਨਿਆਂ ਤੋਂ ਜਾਰੀ ਹੈ। ਕਿਸਾਨ ਜਥੇਬੰਦੀਆਂ ਨੇ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਸ ਆਯੋਜਨ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਸਾਬਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਿਸਾਨ-ਪੁਲਸ ਗੱਲਬਾਤ ਦੇ ਵਿਸ਼ੇ 'ਚ ਗੱਲ ਕਰਦੇ ਹੋਏ ਸਾਬਰਾ ਨੇ ਦੱਸਿਆ ਕਿ ਸਾਨੂੰ ਲੱਗਦਾ ਹੈ ਕਿ ਟਰੈਕਟਰ ਮਾਰਚ ਲਈ ਸਾਨੂੰ ਜਿਸ ਤਰ੍ਹਾਂ ਦੀ ਮਨਜ਼ੂਰੀ ਦਿੱਤੀ ਗਈ ਹੈ, ਉਹ ਸਹੀ ਨਹੀਂ ਹੈ।
ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਸਾਬਰਾ ਨੇ ਕਿਹਾ ਕਿ ਟਰੈਕਟਰ ਮਾਰਚ ਲਈ ਸਾਨੂੰ ਜਿਸ ਤਰ੍ਹਾਂ ਦੀ ਮਨਜ਼ੂਰੀ ਦਿੱਤੀ ਗਈ ਹੈ, ਉਹ ਸਹੀ ਨਹੀਂ ਹੈ। ਅਸੀਂ ਪੁਰਾਣੀ ਰਿੰਗ ਰੋਡ 'ਤੇ ਜਾਣਾ ਚਾਹੁੰਦੇ ਸੀ ਪਰ ਸਾਨੂੰ ਸ਼ਰਤੀਆ ਮਨਜ਼ੂਰੀ ਦਿੱਤੀ ਗਈ ਅਤੇ ਉਸ ਹਿੱਸੇ ਨੂੰ ਸੌਂਪਿਆ ਗਿਆ, ਜੋ ਵੱਡੇ ਪੈਮਾਨੇ 'ਤੇ ਹਰਿਆਣਾ ਦੇ ਅਧੀਨ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸ਼ਰਤਾਂ ਨਾਲ ਮਾਰਚ ਕੱਢਣ ਦੀ ਗੱਲ ਤਾਂ ਅਸੀਂ ਨਾਮਨਜ਼ੂਰ ਕਰਦੇ ਹਾਂ। ਸਵੇਰੇ ਪੁਲਸ ਨਾਲ ਬੈਠਕ ਹੈ, ਉਸ 'ਚ ਤੈਅ ਕੀਤਾ ਜਾਵੇਗਾ ਕਿ ਕਿਹੜੇ ਰੂਟ 'ਤੇ ਮਾਰਚ ਕੱਢਣਾ ਹੈ ਅਤੇ ਕਿੰਨੇ ਵਜੇ ਕੱਢਣਾ ਹੈ। 12 ਵਜੇ ਮਾਰਚ ਕੱਢਣ ਦਾ ਕੋਈ ਤੁਕ ਨਹੀਂ ਬਣਦਾ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ