ਬਰਫੀਲੇ ਤੂਫਾਨ ਜਾਂ ਪਹਾੜਾਂ ’ਤੇ ਜ਼ਮੀਨ ਖਿਸਕਣ ਕਾਰਨ ਫਸੇ ਜਵਾਨਾਂ ਨੂੰ ਬਚਾਏਗਾ ਟ੍ਰੈਕਰ

06/25/2022 6:27:33 PM

ਨਵੀਂ ਦਿੱਲੀ,(ਪੁਸ਼ਪੇਂਦਰ ਮਿਸ਼ਰਾ)– ਮੌਜੂਦਾ ਸਮੇਂ ਵਿੱਚ ਪਹਾੜਾਂ ’ਚ ਸਫ਼ਰ ਕਰ ਰਹੇ ਵਿਅਕਤੀ ਦੇ ਮੋਬਾਈਲ ਦੀ ਬੈਟਰੀ ਖ਼ਤਮ ਹੋਣ ’ਤੇ ਕਿਸੇ ਦੁਰਘਟਨਾ, ਬਰਫੀਲੇ ਤੂਫ਼ਾਨ ਜਾਂ ਜ਼ਮੀਨ ਖਿਸਕਣ ਦੀ ਸਥਿਤੀ ਵਿੱਚ ਉਸ ਨੂੰ ਟ੍ਰੈਕ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਮਾਨਵ ਸਥਲੀ ਸਕੂਲ ਰਾਜੇਂਦਰ ਨਗਰ ਦੇ ਨਿਤੀਸ਼ ਮਨੋਚਾ ਅਤੇ ਸੇਂਟ ਜ਼ੇਵੀਅਰ ਸਕੂਲ ਰਾਜ ਨਿਵਾਸ ਦੀ ਵਿਦਿਆਰਥਣ ਮ੍ਰਿਣਾਲਿਨੀ ਸਿੰਘ ਨੇ ਅਜਿਹਾ ਹੀ ਟ੍ਰੈਕਰ ਸੇਫਟੀ ਯੰਤਰ ਤਿਆਰ ਕੀਤਾ ਹੈ, ਜੋ ਬਰਫੀਲੇ ਤੂਫਾਨ ਜਾਂ ਪਹਾੜਾਂ ’ਤੇ ਜ਼ਮੀਨ ਖਿਸਕਣ ਕਾਰਨ ਫਸੇ ਜਵਾਨਾਂ ਜਾਂ ਵਿਅਕਤੀਆਂ ਨੂੰ ਟ੍ਰੈਕ ਕਰ ਸਕਦਾ ਹੈ।

ਇਸ ਲਈ ਟ੍ਰੈਕਿੰਗ ਕਰਨ ਵਾਲੇ ਵਿਅਕਤੀ ਨੂੰ ਇਹ ਸਟਿਕ ਵਰਗਾ ਯੰਤਰ ਆਪਣੇ ਨਾਲ ਰੱਖਣਾ ਹੋਵੇਗਾ। ਇਹ ਡਿਵਾਈਸ ਫੌਜ ਦੇ ਜਵਾਨਾਂ ਅਤੇ ਟ੍ਰੈਕਰਾਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਅਜੇ ਤਕ ਬਿਨਾਂ ਮੋਬਾਈਲ, ਬਿਨਾਂ ਇੰਟਰਨੈਟ, ਬਿਨਾਂ ਜੀ. ਪੀ. ਐਸ. ਡਿਵਾਈਸ ਦੀ ਲੋਕੇਸ਼ਨ ਭੇਜਣਾ ਸੰਭਵ ਨਹੀਂ ਹੈ ਪਰ ਇਹ ਡਿਵਾਈਸ ਐੱਫ.ਐੱਮ. ਰੇਡੀਓ ਵਰਗੀਆਂ 4 ਅਤੇ 3 ਹਰਟਜ਼ ਫ੍ਰੀਕੁਐਂਸੀ ’ਤੇ ਕੰਮ ਕਰਦਾ ਹੈ । ਇਸ ਦੀ ਰੇਂਜ 700 ਕਿਲੋਮੀਟਰ ਹੈ। ਡਿਵਾਈਸ ਦੋ ਬੈਟਰੀਆਂ ਨਾਲ ਲੈਸ ਹੈ ਜੋ 2 ਹੋਰ ਸਟੋਰ ਬੈਟਰੀਆਂ ਨਾਲ ਬਦਲੀਆਂ ਜਾ ਸਕਦੀਆਂ ਹਨ।


Rakesh

Content Editor

Related News