ਨੈਨਾ ਪੀਕ ’ਤੇ ਜਾਣ ਲਈ ਹੁਣ ਸੈਲਾਨੀਆਂ ਨੂੰ ਦੇਣੀ ਪਵੇਗੀ 50 ਰੁਪਏ ਫੀਸ, ਪਲਾਸਟਿਕ ਦੇ ਸਾਮਾਨ ਦੀ ਵੀ ਹੋਵੇਗੀ ਐਂਟਰੀ

01/14/2024 2:47:01 PM

ਨੈਨੀਤਾਲ (ਬਿਊਰੋ)– ਹੁਣ ਜੰਗਲਾਤ ਵਿਭਾਗ ਸ਼ਹਿਰ ਦੀ ਸਭ ਤੋਂ ਉੱਚੀ ਚੋਟੀ ਨੈਨਾ ਪੀਕ ’ਤੇ ਜਾਣ ਵਾਲਿਆਂ ਤੋਂ 50 ਰੁਪਏ ਫੀਸ ਵਸੂਲੇਗਾ। ਜੇਕਰ ਸੈਲਾਨੀ ਆਪਣੇ ਨਾਲ ਪਲਾਸਟਿਕ ਦੀਆਂ ਬੋਤਲਾਂ ਜਾਂ ਪੈਕੇਟ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਦੇ ਸਾਮਾਨ ਦੀ ਵੀ ਐਂਟਰੀ ਕੀਤੀ ਜਾਵੇਗੀ।

ਵਾਪਸੀ ’ਤੇ ਵੀ ਗੇਟ ’ਤੇ ਪਲਾਸਟਿਕ ਦੀਆਂ ਖਾਲੀ ਬੋਤਲਾਂ ਜਾਂ ਪੈਕੇਟ ਦਿਖਾਉਣੇ ਹੋਣਗੇ। ਕਮੀ ਹੋਣ ਦੀ ਸੂਰਤ ’ਚ ਜੁਰਮਾਨਾ ਵੀ ਵਸੂਲਿਆ ਜਾਵੇਗਾ ਤਾਂ ਜੋ ਨੈਨਾ ਪੀਕ ਖ਼ੇਤਰ ਨੂੰ ਜ਼ੀਰੋ ਗਾਰਬੇਜ ਜ਼ੋਨ ਬਣਾਇਆ ਜਾ ਸਕੇ।

ਨੈਨੀਤਾਲ ਦੀ ਸਭ ਤੋਂ ਉੱਚੀ ਚੋਟੀ ਨੈਨਾ ਪੀਕ (ਚਾਈਨਾ ਪੀਕ) ਸਮੁੰਦਰ ਤਲ ਤੋਂ 2,611 ਮੀਟਰ ਦੀ ਉਚਾਈ ’ਤੇ ਸਥਿਤ ਹੈ, ਜੋ ਕਿ ਨੈਨੀਤਾਲ ਵਣ ਮੰਡਲ ਦੀ ਨੈਨਾ ਰੇਂਜ ’ਚ ਹੈ। ਇਹ ਚੋਟੀ ਨੈਨੀਤਾਲ ਸ਼ਹਿਰ ਤੋਂ ਲਗਭਗ 5 ਕਿਲੋਮੀਟਰ ਦੂਰ ਹੈ। ਉਥੇ ਪਹੁੰਚਣ ਲਈ ਕਿਲਵਾੜੀ ਰੋਡ ਤੋਂ ਕਰੀਬ 3 ਕਿਲੋਮੀਟਰ ਪੈਦਲ ਜਾਣਾ ਪੈਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ ’ਚ ਪੀ. ਓ. ਕੇ. ਦੀ ਮੁਕਤੀ ਲਈ ਹਨੂੰਮਾਨ ਜੀ ਨੂੰ ਅਰਪਿਤ ਕੀਤੀਆਂ ਜਾਣਗੀਆਂ ਸਵਾ ਕਰੋੜ ਆਹੂਤੀਆਂ

ਇਸ ਦੇ ਬਾਵਜੂਦ ਇਹ ਨੌਜਵਾਨ ਸੈਲਾਨੀਆਂ ਤੇ ਟ੍ਰੈਕਰਾਂ ਦੀ ਪਹਿਲੀ ਪਸੰਦ ਹੈ। ਨੈਨਾ ਪੀਕ ’ਤੇ ਪਹੁੰਚਣ ਤੋਂ ਬਾਅਦ ਲੋਕ ਯਕੀਨੀ ਤੌਰ ’ਤੇ ਆਪਣੇ ਕੈਮਰੇ ਜਾਂ ਮੋਬਾਇਲ ਨਾਲ ਨੈਨੀਤਾਲ ਦੇ ਅਦਭੁਤ ਦ੍ਰਿਸ਼ ਨੂੰ ਕੈਦ ਕਰਦੇ ਹਨ ਪਰ ਹੁਣ ਸੈਲਾਨੀਆਂ ਨੂੰ ਇਥੇ ਘੁੰਮਣ ਲਈ ਜੰਗਲਾਤ ਵਿਭਾਗ ਨੂੰ ਫੀਸ ਅਦਾ ਕਰਨੀ ਪਵੇਗੀ।

ਜੰਗਲਾਤ ਅਧਿਕਾਰੀ ਦੱਖਣੀ ਕੁਮਾਉਂ ਸਰਕਲ ਟੀ. ਆਰ. ਬਿਜੁਲਾਲ ਦੀ ਇਜਾਜ਼ਤ ਤੇ ਡੀ. ਐੱਫ. ਓ. ਚੰਦਰਸ਼ੇਖਰ ਜੋਸ਼ੀ ਦੀਆਂ ਹਦਾਇਤਾਂ ’ਤੇ ਜੰਗਲਾਤ ਅਧਿਕਾਰੀ ਨੇ ਕਿਲਬਰੀ ਈਕੋ ਟੂਰਿਜ਼ਮ ਜ਼ੋਨ ਦੇ ਅਧੀਨ ਨੈਨਾ ਪੀਕ ਨੇਚਰ ਟ੍ਰੇਲ ’ਚ ਈਕੋ-ਟੂਰਿਜ਼ਮ ਗਤੀਵਿਧੀਆਂ ਕਰਵਾਉਣ ਲਈ 9 ਜਨਵਰੀ ਤੋਂ 50 ਰੁਪਏ ਦੀ ਐਂਟਰੀ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News