ਜੰਮੂ-ਕਸ਼ਮੀਰ: ਸੈਲਾਨੀਆਂ ਨਾਲ ਗੁਲਜ਼ਾਰ ਹੋਇਆ ਗੁਲਮਰਗ, ਅਪ੍ਰੈਲ ਦੇ ਅੰਤ ਤੱਕ ਸਾਰੇ ਹੋਟਲ ਫੁਲ

2/24/2021 6:17:44 PM

ਸ਼੍ਰੀਨਗਰ- ਕਸ਼ਮੀਰ ਘਾਟੀ ਦੇ ਚੰਗੇ ਦਿਨ ਫਿਰ ਪਰਤ ਰਹੇ ਹਨ। ਸੈਰ-ਸਪਾਟਾ ਲਈ ਸੈਨਾਨੀ ਜੰਮੂ-ਕਸ਼ਮੀਰ ਵਿਚ ਆ ਰਹੇ ਹਨ। ਗੁਲਮਰਗ ਦੇ ਪ੍ਰਸਿੱਧ ਸਕੀ ਰਿਜ਼ੋਰਟ ਸਮੇਤ ਸਾਰੇ ਹੋਟਲ ਅਪ੍ਰੈਲ ਦੇ ਅੰਤ ਤੱਕ ਬੁੱਕ ਕੀਤੇ ਜਾ ਚੁੱਕੇ ਹਨ। ਇਸ ਸਾਲ ਭਾਰੀ ਬਰਫਬਾਰੀ ਨਾਲ 8,000 ਫੁੱਟ ਦੀ ਉਚਾਈ ’ਤੇ ਗੁਲਮਰਗ ਦਾ ਸੈਰ-ਸਪਾਟਾ ਸਥਲ ਇਨ੍ਹਾਂ ਸਰਦੀਆਂ ’ਚ ਖਿੱਚ ਦਾ ਕੇਂਦਰ ਰਿਹਾ ਹੈ। ਕ੍ਰਿਸਮਸ ਅਤੇ ਨਵੇਂ ਸਾਲ ਦੀ ਪਹਿਲੀ ਸ਼ਾਮ ’ਤੇ 100 ਫੀਸਦੀ ਹਾਜ਼ਰੀ ਵੇਖੀ ਗਈ।ਗੁਲਮਰਗ ਹੋਟਲੀਅਰਜ਼ ਕਲੱਬ ਦੇ ਪ੍ਰਮੋਟਰ ਮੁਸ਼ਤਾਕ ਸ਼ਾਹ ਨੇ ਕਿਹਾ ਕਿ ਸਾਰੇ ਹੋਟਲ ਬੁੱਕ ਹਨ। ਉਨ੍ਹਾਂ ਕਿਹਾ ਕਿ ਗੁਲਮਰਗ ’ਚ ਜੰਮੂ-ਕਸ਼ਮੀਰ  ਵਿਚ 900 ਤੋਂ ਜ਼ਿਆਦਾ ਹੋਟਲ ਕਮਰੇ ਅਪ੍ਰੈਲ ਆਖਿਰ ਤੱਕ ਬੁੱਕ ਕੀਤੇ ਗਏ ਹਨ। ਸੈਲਾਨੀਆਂ ਦੇ ਸਾਰੇ ਵਰਗ, ਜਿਨ੍ਹਾਂ ’ਚ ਉੱਚ ਖਰਚ ਵਾਲੇ ਸੈਲਾਨੀ ਅਤੇ ਬਜਟ ਸੈਲਾਨੀ ਸ਼ਾਮਲ ਹਨ, ਗੁਲਮਰਗ ’ਚ ਆ ਰਹੇ ਹਨ।’’

PunjabKesari

ਗੁਲਮਰਗ ਹਮੇਸ਼ਾ ਸਾਰੇ ਸੀਜ਼ਨ ’ਚ ਸੈਲਾਨੀਆਂ ਦੀ ਮੰਜ਼ਿਲ ਰਹੀ ਹੈ ਪਰ ਪਿਛਲੇ ਕੁਝ ਸਾਲਾਂ ’ਚ ਖਾਸ ਕਰ ਕੇ ਸਰਦੀਆਂ ’ਚ ਸੈਲਾਨੀਆਂ ਦੀ ਹਾਜ਼ਰੀ ਘੱਟ ਦਰਜ ਹੋਈ ਹੈ। ਸ਼ਾਹ ਮੁਤਾਬਕ ਪਿਛਲੇ ਸਾਲ ਗੁਲਮਰਗ ’ਚ ਖੇਡੇ ਭਾਰਤ ਵਿੰਟਰ ਗੇਮਜ਼ ਤੋਂ ਬਾਅਦ, ਰਾਸ਼ਟਰੀ ਸਕੀਅਰਾਂ ਨੂੰ ਜਗ੍ਹਾ ਅਤੇ ਇਸ ਦੀ ਸੁੰਦਰਤਾ ਦੇ ਬਾਰੇ ਪਹਿਲੀ ਵਾਰ ਜਾਣਕਾਰੀ ਮਿਲੀ। ਇਸ ਨੇ ਇਕ ਸਾਕਾਰਾਤਮਕ ਸੁਨੇਹਾ ਦਿੱਤਾ ਅਤੇ ਖਿਡਾਰੀਆਂ ਅਤੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਗੁਲਮਰਗ ਨੂੰ ਬੁਨਿਆਦੀ ਢਾਂਚਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਲੋਕ ‘ਕੋਵਿਡ-19’ ਕਾਰਨ ਵਿਦੇਸ਼ ਨਹੀਂ ਜਾ ਸਕਦੇ, ਇਸ ਲਈ ਭਾਰਤੀ ਯਾਤਰੀ ਵੱਡੀ ਗਿਣਤੀ ’ਚ ਗੁਲਮਰਗ ਆ ਰਹੇ ਹਨ।

PunjabKesari

ਦੁਨੀਆ ਦੇ ਦੂਜੇ ਹਿੱਸਿਆਂ ਦੀ ਤੁਲਨਾ ’ਚ ਸਸਤਾ ਬਦਲ-
‘ਖੇਲੋ ਇੰਡੀਆ’ ਨੈਸ਼ਨਲ ਵਿੰਟਰ ਗੇਮਜ਼ ਦਾ ਦੂਜਾ ਐਡੀਸ਼ਨ 26 ਫਰਵਰੀ ਤੋਂ 2 ਮਾਰਚ ਤੱਕ ਗੁਲਮਰਗ ’ਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਹੋਟਲ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਇਨ੍ਹਾਂ ਗੇਮਜ਼ ਨਾਲ ਸੈਰ-ਸਪਾਟਾ ਖੇਤਰ ’ਚ ਕਾਫੀ ਵਾਧਾ ਹੋਵੇਗਾ। ਇਕ ਹੋਟਲ ਕਾਰੋਬਾਰੀ ਨੇ ਕਿਹਾ ਕਿ ਇਹ ਸੁਨੇਹਾ ਦਿੰਦਾ ਹੈ ਕਿ ਕਸ਼ਮੀਰ ਇਕ ਸੁਰੱਖਿਅਤ ਸੈਰ-ਸਪਾਟਾ ਥਾਂ ਹੈ ਅਤੇ ਇਹ ਹਮੇਸ਼ਾ ਦੁਨੀਆ ਦੇ ਦੂਜੇ ਹਿੱਸਿਆਂ ਦੀ ਤੁਲਨਾ ’ਚ ਇਕ ਸਸਤਾ ਬਦਲ ਹੈ।’’


Tanu

Content Editor Tanu