ਘਰੋਂ ਘੁੰਮਣ ਗਏ ਸੈਲਾਨੀ ਨਾਲ ਵਾਪਰਿਆ ਭਿਆਨਕ ਹਾਦਸਾ

Monday, Jul 10, 2017 - 11:47 AM (IST)

ਕਾਂਗੜਾ— ਫਰੀਦਾਬਾਦ ਦੇ ਰਹਿਣ ਵਾਲੇ ਇਕ ਵਿਅਕਤੀ ਜੋ ਕਿ ਸੈਲਾਨੀ ਦੇ ਰੂਪ ਵਿਚ ਨਿੱਜੀ ਹੋਟਲ ਦੀ ਖਿੜਕੀ ਤੋਂ ਡਿੱਗ ਕੇ ਮੌਤ ਹੋ ਗਈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਨਮਈ (36) ਨਿਵਾਸੀ ਫਰੀਦਾਬਾਦ ਆਪਣੇ ਪੁੱਤਰ ਇੰਦਰਜੀਤ (17) ਨਾਲ ਘਰੋਂ ਘੁੰਮਣ ਲਈ ਆਇਆ ਸੀ। ਬੀਤੇ ਦਿਨ ਸ਼ਨੀਵਾਰ ਦੀ ਰਾਤ ਨੂੰ ਖਿੜਕੀ ਤੋਂ ਡਿੱਗ ਗਿਆ। ਮੈਕਲੋਡਗੰਜ ਪੁਲਸ ਅਨੁਸਾਰ ਜ਼ਖਮੀ ਹਾਲਤ ਵਿਚ ਉਸ ਨੂੰ ਧਰਮਾਸ਼ਾਲਾ ਦੇ ਜੋਨਲ ਹਸਪਤਾਲ ਲਜਾਇਆ ਗਿਆ। ਇੱਥੇ ਉਨ੍ਹਾਂ ਨੂੰ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਲਈ ਰੈਫਰ ਕਰ ਦਿੱਤਾ, ਪਰ ਇੱਥੇ ਪਹੁੰਚ ਦੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਘਰਦਿਆਂ ਦੇ ਹਵਾਲੇ ਕਰ ਦਿੱਤਾ ਅਤੇ ਇੱਥੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਛਾਣਬੀਣ ਕਰਕੇ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਪੁਸ਼ਟੀ ਐੱਸ. ਪੀ. ਕਾਂਗੜਾ ਸੰਜੀਵ ਗਾਂਧੀ ਨੇ ਕੀਤੀ ਹੈ।


Related News