2 ਘੰਟੇ ਹਵਾ ''ਚ ਲਟਕਿਆ ਰਿਹਾ Tourist, ਪੁਲਸ ਨੇ ਇਸ ਤਰ੍ਹਾਂ ਬਚਾਈ ਜਾਨ
Wednesday, Mar 08, 2023 - 12:01 AM (IST)
ਤਿਰੁਵਨੰਤਪੁਰਮ (ਭਾਸ਼ਾ): ਕੇਰਲ ਦੇ ਵਰਕਲਾ ਸਮੁੰਦਰ ਦੇ ਕਿਨਾਰੇ ਰੋਮਾਂਚਕ ਸੈਰ-ਸਪਾਟਾ ਤਮਿਲਨਾਡੂ ਦੀ ਇਕ ਸੈਲਾਨੀ ਲਈ ਉਸ ਵੇਲੇ ਇਕ ਭਿਆਨਕ ਤਜ਼ੁਰਬਾ ਬਣ ਗਿਆ, ਜਦ ਉਹ ਤੇ ਉਸ ਦਾ ਪੈਰਾਗਲਾਈਡਿੰਗ ਕੋਚ 50 ਮੀਟਰ ਤੋਂ ਉੱਚੇ ਇਕ ਪੋਲ 'ਤੇ ਫੱਸ ਗਏ। ਮੰਗਲਵਾਰ ਦੁਪਹਿਰ ਨੂੰ ਵਾਪਰੀ ਇਸ ਘਟਨਾ ਵਿਚ ਉਹ ਦੋਵੇਂ ਤਕਰੀਬਨ 2 ਘੰਟੇ ਹਵਾ 'ਚ ਹੀ ਫਸੇ ਰਹੇ ਤੇ ਬੜੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਨੂੰ ਬਚਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਧੀ ਨੇ ਵਧਾਇਆ ਮਾਣ, Airforce 'ਚ ਇਹ ਮੁਕਾਮ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਅਫ਼ਸਰ
ਪੁਲਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕੋਲ ਉਨ੍ਹਾਂ ਨੂੰ ਬਚਾਉਣ ਲਈ ਇੰਨੀ ਉੱਚੀ ਪੌੜੀ ਨਹੀਂ ਸੀ। ਅਜਿਹੇ ਵਿਚ ਦੋਵਾਂ ਨੂੰ ਬਚਾਉਣ ਲਈ ਖੰਭੇ ਨੂੰ ਹੇਠਾਂ ਝੁਕਾਉਣ ਦੀ ਯੋਜਨਾ ਬਣਾਈ ਗਈ ਤੇ ਅਹਿਤਿਆਤ ਵਜੋਂ ਖੰਭੇ ਦੇ ਥੱਲੇ ਗੱਦੇ ਤੇ ਜਾਲ ਵਿਛਾਏ ਗਏ। ਪੁਲਸ ਨੇ ਦੱਸਿਆ ਕਿ ਬਾਅਦ 'ਚ 28 ਸਾਲਾ ਔਰਤ ਤੇ ਪੈਰਾਗਲਾਈਡਿੰਗ ਕੋਚ ਨੂੰ ਬਚਾ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਅੱਤਵਾਦੀ-ਗੈਂਗਸਟਰ ਗੱਠਜੋੜ 'ਤੇ NIA ਨੇ ਮਾਰੀ ਇਕ ਹੋਰ ਸੱਟ; ਰਿੰਦਾ, ਬਿਸ਼ਨੋਈ ਤੇ ਬੰਬੀਹਾ ਗਰੁੱਪ ਖ਼ਿਲਾਫ਼ ਐਕਸ਼ਨ
ਪੁਲਸ ਨੇ ਦੱਸਿਆ ਕਿ ਦੋਵਾਂ ਨੂੰ ਵਰਕਲਾ ਦੇ ਤਾਲੁਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਹ ਸੁਰੱਖਿਅਤ ਹਨ। ਪੈਰਾਗਲਾਈਡਿੰਗ ਕੋਚ ਵਰਕਲਾ ਦਾ ਹੈ ਤੇ ਔਰਤ ਤਮਿਲਨਾਡੂ ਦੇ ਕੋਯੰਬਟੂਰ ਦੀ ਰਹਿਣ ਵਾਲੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।