ਉੱਤਰਾਖੰਡ ਸਮੇਤ ਹੋਰ ਹਿਮਾਲੀਆਈ ਸੂਬਿਆਂ ’ਚ ਸੈਰ-ਸਪਾਟੇ ਨੂੰ ਲੱਗਣਗੇ ਖੰਭ
Friday, Feb 02, 2024 - 02:02 PM (IST)
ਦੇਹਰਾਦੂਨ-ਉੱਤਰਾਖੰਡ ਦਾ ਸੈਰ-ਸਪਾਟਾ ਵਿਭਾਗ ਵੀ ਕੇਂਦਰੀ ਬਜਟ ਤੋਂ ਬਹੁਤ ਉਤਸ਼ਾਹਿਤ ਹੈ। ਸੈਰ-ਸਪਾਟਾ ਵਿਕਾਸ ਪ੍ਰੀਸ਼ਦ ਦੀ ਸਹਾਇਕ ਡਾਇਰੈਕਟਰ ਪੂਨਮ ਚੰਦ ਨੇ ਕਿਹਾ ਕਿ ਲਾਖਾ ਮੰਡਲ, ਚਕਰਾਤਾ, ਲੈਂਸਡਾਉਨ, ਬੇਰੀਨਾਗ, ਮੁਨਸਯਾਰੀ ਵਰਗੇ ਸੈਰ-ਸਪਾਟਾ ਕੇਂਦਰਾਂ ਨੂੰ ਵਿਸ਼ਵ ਪੱਧਰੀ ਕੇਂਦਰ ਬਣਾਉਣ ਵਿਚ ਲਾਭ ਮਿਲੇਗਾ। ਇਸ ਦੇ ਨਾਲ ਹੀ ਚੰਪਾਵਤ ਅਤੇ ਪਿਥੌਰਾਗੜ੍ਹ ਦੇ ਅਣਛੂਹੇ ਕੇਂਦਰਾਂ ਦੇ ਵਿਕਾਸ ਦੀ ਰਾਹ ਵੀ ਖੁੱਲ੍ਹੇਗਾ। ਉੱਚ ਹਿਮਾਲੀਆਈ ਖੇਤਰ ਹਮੇਸ਼ਾ ਸੈਰ-ਸਪਾਟੇ ਨੂੰ ਆਕਰਸ਼ਿਤ ਕਰਦੇ ਰਹੇ ਹਨ। ਐਡਵੈਂਚਰ ਟੂਰਿਜ਼ਮ ਦੇ ਮਾਮਲੇ ਵਿਚ ਤਾਂ ਇਸ ਖੇਤਰ ਦਾ ਦੁਨੀਆ ਦੇ ਪੱਧਰ ’ਤੇ ਕੋਈ ਬਿਹਤਰ ਬਦਲ ਨਹੀਂ ਹੈ। ਇਸ ਦੇ ਬਾਵਜੂਦ ਜੇਕਰ ਅਸੀਂ ਭਾਰਤ ਦੇ ਹਿਮਾਲੀਆਈ ਖੇਤਰਾਂ ਦੀ ਗੱਲ ਕਰੀਏ ਤਾਂ ਕੁੱਲ 12 ਸੂਬਿਆਂ ਵਿਚੋਂ ਗਿਣਤੀ ਦੇ ਸੂਬੇ ਭਾਵ ਜੰਮੂ-ਕਸ਼ਮੀਰ, ਸਿੱਕਮ ਅਤੇ ਪੱਛਮੀ ਬੰਗਾਲ ਦਾ ਪਹਾੜੀ ਖੇਤਰ ਹੀ ਆਪਣੀਆਂ ਸੰਭਾਵਨਾਵਾਂ ਦਾ ਲਾਭ ਲੈ ਸਕਿਆ ਹੈ। ਵੀਰਵਾਰ ਨੂੰ ਸੰਸਦ ਵਿਚ ਪੇਸ਼ ਹੋਏ ਅੰਤਰਿਮ ਬਜਟ ਨੇ ਉੱਤਰਾਖੰਡ, ਹਿਮਾਚਲ ਅਤੇ ਹੋਰ ਹਿਮਾਲੀਆਈ ਸੂਬਿਆਂ ਨੂੰ ਵੀ ਦੁਨੀਆ ਦੇ ਸੈਰ-ਸਪਾਟਾ ਦੇ ਨਕਸ਼ੇ ’ਤੇ ਪੂਰੀ ਤਰ੍ਹਾਂ ਨਾਲ ਉਭਰਣ ਦਾ ਮੌਕਾ ਮਿਲੇਗਾ।
‘‘ਅੰਤਰਿਮ ਬਜਟ ਵਿਚ ਸੈਰ-ਸਪਾਟਾ, ਉਦਯੋਗ, ਹਵਾਈ ਕਨੈਕਟੀਵਿਟੀ ਆਦਿ ’ਤੇ ਵੀ ਖਾਸ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਉੱਤਰਾਖੰਡ ਵਿਚ ਸੈਰ-ਸਪਾਟਾ ਵਿਕਾਸ ਨੂੰ ਖੰਭ ਲੱਗਣਗੇ।’’