ਸੈਰ ਸਪਾਟਾ ਸੱਤਵੇਂ ਅਸਮਾਨ ’ਤੇ ਪਰ ਹਰਿਆਣਾ ਤੇ ਪੰਜਾਬ ਦਾ ਹਿੱਸਾ ਘੱਟ
Saturday, Dec 27, 2025 - 11:39 PM (IST)
ਨੈਸ਼ਨਲ ਡੈਸਕ- 2015-16 ਤੋਂ ‘ਸਵਦੇਸ਼ ਦਰਸ਼ਨ ਪ੍ਰਾਜੈਕਟ’ ਯੋਜਨਾ ਮੁਤਾਬਕ ਮੋਦੀ ਸਰਕਾਰ ਅਧੀਨ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੇ 5290 ਕਰੋੜ ਰੁਪਏ ਦੇ 76 ਪ੍ਰਾਜੈਕਟਾਂ ’ਚੋਂ ਸਿਰਫ਼ 3 ਪ੍ਰਾਜੈਕਟ ਹੀ ਹਾਸਲ ਕੀਤੇ ਹਨ।
ਇਨ੍ਹਾਂ ’ਚ ਹਰਿਆਣਾ ਕ੍ਰਿਸ਼ਨਾ ਸਰਕਟ ਤੇ ਕੁਰੂਕਸ਼ੇਤਰ ’ਚ ਮਹਾਭਾਰਤ ਨਾਲ ਸਬੰਧਤ ਥਾਵਾਂ ’ਤੇ ਸੈਰ-ਸਪਾਟਾ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ। ਇਸ ਮੰਤਵ ਲਈ 77.39 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ।
ਹਿਮਾਚਲ ਪ੍ਰਦੇਸ਼ ’ਚ ਹਿਮਾਲੀਅਨ ਸਰਕਟ ਦੇ ਵਿਕਾਸ ਅਧੀਨ ਕਿਆਰੀਘਾਟ (ਕਾਂਗੜਾ) ਲਈ 68.34 ਕਰੋੜ ਰੁਪਏ ਮਿਲੇ ਹਨ। ਪੰਜਾਬ ਵਿਰਾਸਤੀ ਸਰਕਟ ਭਾਵ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਫਿਰੋਜ਼ਪੁਰ, ਖਟਕੜ ਕਲਾਂ, ਕਲਾਨੌਰ ਤੇ ਪਟਿਆਲਾ ਦੇ ਵਿਕਾਸ ਲਈ 85.32 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਇਹ ਧਿਆਨ ਦੇਣ ਯੋਗ ਹੈ ਕਿ ਪਿੱਛਲੇ 2 ਸਾਲਾਂ ’ਚ ਸੈਰ-ਸਪਾਟਾ ਤੇਜ਼ੀ ਨਾਲ ਵਧਿਆ ਹੈ। ਸੈਰ-ਸਪਾਟਾ ਮੰਤਰਾਲਾ ਨੇ ਕਿਹਾ ਹੈ ਕਿ 2024 ਦੌਰਾਨ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਘਰੇਲੂ ਸੈਲਾਨੀ ਯਾਤਰਾ, ਜਿਸ ’ਚ ਤੀਰਥ ਯਾਤਰਾ ਵੀ ਸ਼ਾਮਲ ਹੈ, ਨੇ ਰਿਕਾਰਡ 294 ਕਰੋੜ ਸੈਲਾਨੀਆਂ ਦੇ ਦੌਰੇ ਦਰਜ ਕੀਤੇ। 2025 ਤੱਕ ਇਸ ਗਿਣਤੀ ਦੇ 350 ਕਰੋੜ ਨੂੰ ਪਾਰ ਕਰਨ ਦੀ ਉਮੀਦ ਹੈ।
