ਟੂਲਕਿੱਟ ਮਾਮਲਾ: ਪੁਲਸ ਦੀ ਇਸ ਕਾਰਵਾਈ ਖ਼ਿਲਾਫ਼ ਦਿਸ਼ਾ ਰਵੀ ਨੇ ਕੀਤਾ ਅਦਾਲਤ ਦਾ ਰੁਖ਼

02/18/2021 12:16:14 PM

ਨਵੀਂ ਦਿੱਲੀ- ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸਾਂਝੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੀ ਗਈ ਜਲਵਾਯੂ ਵਰਕਰ ਦਿਸ਼ਾ ਰਵੀ ਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਦਿਸ਼ਾ ਰਵੀ ਨੇ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਪੁਲਸ ਨੂੰ ਉਨ੍ਹਾਂ ਵਿਰੁੱਧ ਦਰਜ ਸ਼ਿਕਾਇਤ ਨਾਲ ਜੁੜੀ ਜਾਂਚ ਦੀ ਕੋਈ ਵੀ ਸਮੱਗਰੀ ਮੀਡੀਆ 'ਚ ਲੀਕ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਰਵੀ ਦੇ ਵਕੀਲ ਅਭਿਨਵ ਸੇਖਰੀ ਨੇ ਕਿਹਾ ਕਿ ਉਹ ਪਟੀਸ਼ਨ ਨੂੰ ਹਾਈ ਕੋਰਟ 'ਚ ਸੁਣਵਾਈ ਲਈ ਸੂਚੀਬੱਧ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਹੀ ਇਸ 'ਤੇ ਕੋਈ ਟਿੱਪਣੀ ਕਰਨਗੇ।

ਇਹ ਵੀ ਪੜ੍ਹੋ : ਦਿਸ਼ਾ ਰਵੀ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਦਿੱਲੀ ਮਹਿਲਾ ਕਮਿਸ਼ਨ ਨੇ ਪੁਲਸ ਨੂੰ ਭੇਜਿਆ ਨੋਟਿਸ

ਪਟੀਸ਼ਨ 'ਚ ਮੀਡੀਆ ਨੂੰ ਉਨ੍ਹਾਂ ਅਤੇ ਤੀਜੇ ਪੱਖ ਵਿਚਾਲੇ ਵਟਸਐੱਪ 'ਤੇ ਮੌਜੂਦ ਕਿਸੇ ਵੀ ਨਿੱਜੀ ਗੱਲ ਦੀ ਸਮੱਗਰੀ ਜਾਂ ਹੋਰ ਚੀਜ਼ਾਂ ਪ੍ਰਕਾਸ਼ਿਤ ਕਰਨ ਤੋਂ ਰੋਕਣ ਦੀ ਵੀ ਅਪੀਲ ਕੀਤੀ ਗਈ ਹੈ। ਜਲਵਾਯੂ ਵਰਕਰ ਗਰੇਟਾ ਥਨਬਰਗ ਵਲੋਂ ਸਾਂਝੇ ਕੀਤੇ ਗਏ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਵਾਲੇ 'ਟੂਲਕਿੱਟ ਗੂਗਲ ਦਸਤਾਵੇਜ਼' ਦੀ ਜਾਂਚ ਕਰ ਰਹੀ ਦਿੱਲੀ ਪੁਲਸ ਨੇ ਬੈਂਗਲੁਰੂ ਦੀ ਵਰਕਰ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਮੁੰਬਈ ਦੀ ਵਕੀਲ ਨਿਕਿਤਾ ਜ਼ੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਮੁਲੁਕ ਨੂੰ ਕੋਰਟ ਨੇ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਦਿਸ਼ਾ ਰਵੀ ਦੇ ਹੱਕ ’ਚ ਸੜਕਾਂ ’ਤੇ ਉਤਰੇ ਵਿਦਿਆਰਥੀ, ‘ਲੋਕਤੰਤਰ ਖਤਰੇ ’ਚ ਹੈ’ ਦੇ ਲਾਏ ਨਾਅਰੇ


DIsha

Content Editor

Related News