ਕੱਲ੍ਹ ਤੋਂ ਬਦਲ ਜਾਣਗੇ Toll Tax ਦੇ ਨਿਯਮ, ਇਸ ਰਸਤੇ ''ਤੇ ਜਾਣਾ ਹੋਇਆ ਮਹਿੰਗਾ
Monday, Sep 30, 2024 - 08:01 PM (IST)
ਨੈਸ਼ਨਲ ਡੈਸਕ : ਨੋਇਡਾ ਤੋਂ ਆਗਰਾ ਜਾਣ ਵਾਲੇ ਯਾਤਰੀਆਂ ਲਈ ਟੋਲ ਟੈਕਸ ਵਿਚ ਬਦਲਾਅ ਹੋਣ ਜਾ ਰਿਹਾ ਹੈ। ਯਮੁਨਾ ਐਕਸਪ੍ਰੈਸ ਵੇਅ 'ਤੇ ਟੋਲ ਫੀਸ 1 ਅਕਤੂਬਰ ਤੋਂ ਵਧੇਗੀ। ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ (YEIDA) ਨੇ ਇਸ 165 ਕਿਲੋਮੀਟਰ ਲੰਬੇ ਰੂਟ 'ਤੇ ਨਵੀਂ ਟੋਲ ਦਰ ਦਾ ਐਲਾਨ ਕੀਤਾ ਹੈ, ਜਿਸ 'ਚ 12 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਕਿੰਨਾ ਹੋਇਆ ਵਾਧਾ
YEIDA ਨੇ ਹਰ ਤਰ੍ਹਾਂ ਦੇ ਵਾਹਨਾਂ ਲਈ ਨਵੀਆਂ ਟੋਲ ਦਰਾਂ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਕਾਰਾਂ ਅਤੇ ਜੀਪਾਂ ਵਰਗੇ ਹਲਕੇ ਵਾਹਨਾਂ ਦਾ ਟੋਲ 2.95 ਰੁਪਏ ਪ੍ਰਤੀ ਕਿਲੋਮੀਟਰ ਹੋਵੇਗਾ, ਜਦੋਂਕਿ ਪਹਿਲਾਂ ਇਹ 2.60 ਰੁਪਏ ਸੀ। ਦੋਪਹੀਆ ਵਾਹਨਾਂ ਦਾ ਟੋਲ ਪਹਿਲਾਂ 1.25 ਰੁਪਏ ਪ੍ਰਤੀ ਕਿਲੋਮੀਟਰ ਸੀ, ਜੋ ਹੁਣ ਵਧ ਕੇ 1.50 ਰੁਪਏ ਪ੍ਰਤੀ ਕਿਲੋਮੀਟਰ ਹੋ ਜਾਵੇਗਾ। ਯਮੁਨਾ ਐਕਸਪ੍ਰੈਸਵੇਅ ਉਨ੍ਹਾਂ ਕੁਝ ਐਕਸਪ੍ਰੈਸਵੇਅ ਵਿੱਚੋਂ ਇਕ ਹੈ ਜਿੱਥੇ ਦੋਪਹੀਆ ਵਾਹਨਾਂ 'ਤੇ ਵੀ ਟੋਲ ਵਸੂਲਿਆ ਜਾਂਦਾ ਹੈ।
ਨੋਇਡਾ ਤੋਂ ਆਗਰਾ ਜਾਣ 'ਤੇ ਟੋਲ
ਜੇ ਕਾਰ ਜਾਂ ਜੀਪ ਰਾਹੀਂ ਸਫ਼ਰ ਕਰਦੇ ਹੋ ਤਾਂ ਇਕ ਪਾਸੇ ਦਾ ਟੋਲ ਲਗਭਗ 500 ਰੁਪਏ ਹੋਵੇਗਾ। ਜਦੋਂਕਿ ਦੋਪਹੀਆ ਵਾਹਨ ਲਈ ਇਹ ਲਗਭਗ 250 ਰੁਪਏ ਹੋਵੇਗਾ। ਯਾਈਡਾ ਦੇ ਸੀਈਓ ਅਰੁਣ ਵੀਰ ਸਿੰਘ ਨੇ ਕਿਹਾ ਕਿ ਜੇਪੀ ਇੰਫਰਾਟੈਕ ਲਿਮਟਿਡ 2021-22 ਤੋਂ ਟੋਲ ਵਧਾਉਣ ਦੀ ਮੰਗ ਕਰ ਰਹੀ ਸੀ ਪਰ ਅਸੀਂ ਆਮ ਜਨਤਾ ਦੇ ਹਿੱਤ ਵਿਚ ਅਜਿਹਾ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਟੋਲ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਹੁਣ ਕੀਤਾ ਗਿਆ 12 ਫੀਸਦੀ ਵਾਧਾ ਔਸਤਨ 4 ਫੀਸਦੀ ਸਾਲਾਨਾ ਵਾਧੇ ਦੇ ਬਰਾਬਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8