ਮੁਜਫੱਰਨਗਰ-ਸਹਾਰਨਪੁਰ ਹਾਈਵੇਅ ''ਤੇ ਸਥਿਤ ਟੋਲ ਪਲਾਜ਼ਾ ਨੂੰ ਕੀਤਾ ਗਿਆ ਭਗਵਾ ਰੰਗ
Sunday, Jun 17, 2018 - 11:36 AM (IST)

ਸਹਾਰਨਪੁਰ— ਉਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਇਮਾਰਤਾਂ 'ਤੇ ਭਗਵਾ ਰੰਗ ਕੀਤੇ ਜਾਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਨਜ਼ਾਰਾ ਮੁਜਫੱਰਨਗਰ-ਸਹਾਰਨਪੁਰ ਹਾਈਵੇਅ 'ਤੇ ਦੇਖਣ ਨੂੰ ਮਿਲਿਆ। ਇਸ 'ਤੇ ਸਥਿਤ ਇਕ ਟੋਲ ਪਲਾਜ਼ਾ ਨੂੰ ਹੀ ਭਗਵਾ ਰੰਗ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਜ਼ੇ ਦੇ ਡਿਜ਼ਾਇਨ 'ਚ ਹੀ ਭਗਵਾ ਰੰਗ ਸ਼ਾਮਲ ਸੀ।
Toll plaza on Muzaffarnagar-Saharanpur highway painted saffron in colour pic.twitter.com/9uU4a6M82w
— ANI UP (@ANINewsUP) June 17, 2018
ਪਿਛਲੇ ਸਾਲ ਯੋਗੀ ਆਦਿਤਿਆਨਾਥ ਸਰਕਾਰ ਆਉਣ ਦੇ ਬਾਅਦ ਸਰਕਾਰੀ ਇਮਾਰਤਾਂ, ਬੱਸਾਂ, ਸਕੂਲਾਂ ਇੱਥੋਂ ਤੱਕ ਕਿ ਟਾਇਲਟ ਨੂੰ ਵੀ ਭਗਵਾ ਰੰਗ ਕੀਤੇ ਜਾਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰੋਹਨਾ ਖੁਰਦ ਇਲਾਕੇ 'ਚ ਬਣੇ ਇਸ ਟੋਲ ਪਲਾਜ਼ਾ ਦੇ ਰੰਗ ਨਿਰਮਾਣ ਤੋਂ ਪਹਿਲੇ ਤਿਆਰ ਲੇਅ ਆਊਟ 'ਚ ਹੀ ਭਗਵਾ ਰੰਗ ਤੈਅ ਕੀਤਾ ਗਿਆ ਸੀ।
ਦੱਸ ਦਈਏ ਕਿ ਇਸ ਸਾਲ ਜਨਵਰੀ 'ਚ ਰਾਜਧਾਨੀ ਲਖਨਊ 'ਚ ਹੱਜ ਆਫਿਸ ਨੂੰ ਵੀ ਭਗਵਾ ਰੰਗ ਦਿੱਤਾ ਗਿਆ ਸੀ। ਇਸ ਤੋਂ ਪਹਿਲੇ ਟਰਾਂਸਪੋਰਟ ਨਿਗਮ ਦੀਆਂ ਬੱਸਾਂ 'ਚ ਦੇਖਣ ਨੂੰ ਮਿਲਿਆ ਸੀ।