ਖੇਡਦੇ-ਖੇਡਦੇ ਲੱਗੀ ਹਲਕੀ ਜਿਹੀ ਸੱਟ, ਡਾਕਟਰਾਂ ਨੇ ਕੀਤਾ ਕੁਝ ਅਜਿਹਾ ਕਿ ਚਲੀ ਗਈ ਜਾਨ, ਹੈਰਾਨ ਕਰੇਗਾ ਪੂਰਾ ਮਾਮਲਾ

Saturday, Jul 11, 2026 - 12:21 PM (IST)

ਖੇਡਦੇ-ਖੇਡਦੇ ਲੱਗੀ ਹਲਕੀ ਜਿਹੀ ਸੱਟ, ਡਾਕਟਰਾਂ ਨੇ ਕੀਤਾ ਕੁਝ ਅਜਿਹਾ ਕਿ ਚਲੀ ਗਈ ਜਾਨ, ਹੈਰਾਨ ਕਰੇਗਾ ਪੂਰਾ ਮਾਮਲਾ

ਕੰਨੂਰ- ਕੇਰਲ ਦੇ ਕੰਨੂਰ 'ਚ ਇਕ ਪ੍ਰਾਈਵੇਟ ਹਸਪਤਾਲ 'ਚ 18 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਬੁੱਲ੍ਹਾਂ 'ਤੇ ਲੱਗੀ ਮਾਮੂਲੀ ਸੱਟ ਦੇ ਇਲਾਜ ਲਈ ਐਨੇਸਥੀਸੀਆ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਗੰਭੀਰ ਪਰੇਸ਼ਾਨੀਆਂ ਹੋਈਆਂ ਅਤੇ 5 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਬੱਚੇ ਦੀ ਪਛਾਣ ਦੇਵਾਂਸ਼ ਸ਼ੌਰਿਆ ਵਜੋਂ ਹੋਈ ਹੈ। ਹਸਪਤਾਲ ਦੀ ਪਯਾਨੂਰ ਬਰਾਂਚ 'ਚ ਇਕ ਪ੍ਰਕਿਰਿਆ ਦੌਰਾਨ ਉਸ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਦਾ ਇਲਾਜ ਕੰਨੂਰ ਦੇ ਬੇਬੀ ਮੈਮੋਰੀਅਲ ਹਸਪਤਾਲ 'ਚ ਚੱਲ ਰਿਹਾ ਸੀ। ਉਹ ਏਰਾਮਮਕੁਟੂਰ ਪਿੰਡ ਪੰਚਾਇਤ ਦੇ ਮਥਾਮੰਗਲਮ ਦੇ ਰਹਿਣ ਵਾਲੇ ਟੀ. ਸੂਰਜ ਅਤੇ ਵਿਜਿਸ਼ਾ ਦਾ ਇਕਲੌਤਾ ਪੁੱਤ ਸੀ ਅਤੇ ਵਿਆਹ ਦੇ 8 ਸਾਲਾਂ ਬਾਅਦ ਪੈਦਾ ਹੋਇਆ ਸੀ। 

ਪਰਿਵਾਰ ਅਨੁਸਾਰ, 5 ਜੁਲਾਈ ਨੂੰ ਬਾਹਰ ਖੇਡਦੇ ਸਮੇਂ ਡਿੱਗਣ ਤੋਂ ਬਾਅਦ ਮੁੰਡੇ ਦੇ ਬੁੱਲ੍ਹਾਂ 'ਤੇ ਕੱਟ ਲੱਗ ਗਿਆ ਸੀ। ਉਸ ਨੂੰ ਪਯਾਨੂਰ ਦੇ ਬੇਬੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਐਨੇਸਥੀਸੀਆ ਦੇ ਕੇ ਜ਼ਖ਼ਮ 'ਤੇ ਟਾਂਕੇ ਲਗਾਉਣ ਦਾ ਫੈਸਲਾ ਕੀਤਾ। ਐਨੇਸਥੀਸੀਆ ਦੇਣ ਤੋਂ ਤੁਰੰਤ ਬਾਅਦ, ਬੱਚੇ ਦੀ ਹਾਲਤ ਵਿਗੜ ਗਈ ਅਤੇ ਉਹ ਹੋਸ਼ ਨਹੀਂ ਆਇਆ। ਬਾਅਦ 'ਚ ਉਸ ਨੂੰ ਬਿਹਤਰ ਇਲਾਜ ਲਈ ਹਸਪਤਾਲ ਦੇ ਕੰਨੂਰ ਯੂਨਿਟ 'ਚ ਸ਼ਿਫਟ ਕੀਤਾ ਗਿਆ, ਜਿੱਥੇ ਸ਼ੁੱਕਰਵਾਰ ਰਾਤ ਲਗਭਗ 9 ਵਜੇ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਡਾਕਟਰੀ ਲਾਪਰਵਾਹੀ ਦੇ ਦੋਸ਼ਾਂ ਤੋਂ ਬਾਅਦ, ਪਯਾਨੂਰ ਪੁਲਸ ਨੇ ਬੱਚੇ ਦੇ ਰਿਸ਼ਤੇਦਾਰ, ਕੇ. ਰਾਜੀਵ ਦੀ ਸ਼ਿਕਾਇਤ ਦੇ ਆਧਾਰ 'ਤੇ ਐਨੇਸਥੀਸੀਆ ਦੇਣ ਵਾਲੀ ਡਾਕਟਰ ਅੰਜਲੀ ਪੋਡੂਵਾਲ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪਰਿਵਾਰ ਵਲੋਂ ਇਸ ਘਟਨਾ ਤੋਂ ਬਾਅਦ ਕਾਫ਼ੀ ਹੰਗਾਮਾ ਕੀਤਾ ਗਿਆ। 

ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (ਆਈਪੀਸੀ) ਦੀ ਧਾਰਾ 125 ਦੇ ਤਹਿਤ ਦਰਜ ਕੀਤਾ ਗਿਆ ਹੈ, ਜੋ ਮਨੁੱਖੀ ਜੀਵਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ 'ਚ ਪਾਉਣ ਵਾਲੇ ਕੰਮਾਂ ਨਾਲ ਸੰਬੰਧਿਤ ਹੈ ਅਤੇ ਵੱਧ ਤੋਂ ਵੱਧ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਹੈ। ਬੇਬੀ ਮੈਮੋਰੀਅਲ ਹਸਪਤਾਲ ਨੇ ਲਾਪਰਵਾਹੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪਹਿਲਾਂ ਦਿੱਤੇ ਇਕ ਬਿਆਨ 'ਚ, ਹਸਪਤਾਲ ਨੇ ਕਿਹਾ ਕਿ ਬੱਚੇ ਨੂੰ ਐਨੇਸਥੀਸੀਆ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਅਚਾਨਕ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਨੇ ਕਿਹਾ ਕਿ ਡਾਕਟਰਾਂ ਨੇ ਤੁਰੰਤ ਐਮਰਜੈਂਸੀ ਇਲਾਜ ਸ਼ੁਰੂ ਕੀਤਾ, ਬੱਚੇ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਅਤੇ ਉਸ ਨੂੰ ਵਿਸ਼ੇਸ਼ ਗੰਭੀਰ ਦੇਖਭਾਲ ਲਈ ਕੰਨੂਰ ਸਹੂਲਤ 'ਚ ਸ਼ਿਫਟ ਕਰ ਦਿੱਤਾ। 
ਹਸਪਤਾਲ ਦਾ ਕਹਿਣਾ ਹੈ ਕਿ ਸਾਰੇ ਮਿਆਰੀ ਡਾਕਟਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਅਤੇ ਇਹ ਵੀ ਕਿਹਾ ਕਿ, ਹਾਲਾਂਕਿ ਬਹੁਤ ਘੱਟ ਹੀ ਹੁੰਦਾ ਹੈ ਪਰ ਸਹੀ ਤਰੀਕੇ ਨਾਲ ਐਨੇਸਥੀਸੀਆ ਦਿੱਤੇ ਜਾਣ 'ਤੇ ਵੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ 'ਚ ਇਹ ਵੀ ਕਿਹਾ ਗਿਆ ਕਿ ਬੱਚੇ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News