ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨਾ ਮੁੰਡੇ ਨੂੰ ਪੈ ਗਿਆ ਮਹਿੰਗਾ ! ਦੋਵੇਂ ਜਣੇ ਹੋਏ ਗ੍ਰਿਫ਼ਤਾਰ, ਹੈਰਾਨ ਕਰੇਗਾ ਮਾਮਲਾ
Thursday, Jul 02, 2026 - 11:23 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਪ੍ਰੇਮੀ ਜੋੜੇ ਨੂੰ ਵਿਆਹ ਲਈ ਪ੍ਰਪੋਜ਼ ਕਰਨ ਦੇ ਕਾਰਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਹ ਕੋਈ ਆਮ ਪ੍ਰਪੋਜ਼ ਨਹੀਂ ਸੀ, ਇਹ ਜੋੜਾ ਵਿਆਹ ਲਈ ਪ੍ਰਪੋਜ਼ ਦੇ ਚੱਕਰ 'ਚ ਨਿਊਯਾਰਕ ਸ਼ਹਿਰ 'ਚ ਸਥਿਤ ਮਸ਼ਹੂਰ ਐਂਪਾਇਰ ਸਟੇਟ ਬਿਲਡਿੰਗ ਦੇ ਸਿਖ਼ਰ 'ਤੇ ਚੜ੍ਹ ਗਿਆ ਸੀ, ਜਿਸ ਕਾਰਨ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਜੋੜੇ ਨੇ ਸੁਰੱਖਿਆ ਘੇਰਾ ਤੋੜ ਕੇ ਬਿਲਡਿੰਗ ਦੇ ਸਭ ਤੋਂ ਉੱਚੇ ਹਿੱਸੇ ਐਂਟੀਨੇ 'ਤੇ ਪ੍ਰਪੋਜ਼ ਕੀਤਾ ਤੇ ਉੱਥੇ ਇਕ ਪਿਆਰ ਦੇ ਸੁਨੇਹੇ ਵਾਲਾ ਬੈਨਰ ਟੰਗ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਰੂਸੀ ਮੂਲ ਦੇ 32 ਸਾਲਾ ਦਮਿਤਰੀ ਖਾਰਿਤੋਨੋਵ ਨੇ ਆਪਣੀ 29 ਸਾਲਾ ਗਰਲਫ੍ਰੈਂਡ ਐਲੇਨਾ ਅਫਾਨਾਸੇਵਾ ਨੂੰ ਅਜਿਹੇ ਤਰੀਕੇ ਨਾਲ ਪ੍ਰਪੋਜ਼ ਕਰਨਾ ਚਾਹੁੰਦਾ ਸੀ ਕਿ ਹਰ ਕੋਈ ਯਾਦ ਰੱਖੇ। ਇਸ ਲਈ ਉਹ ਦੋਵੇਂ ਐਂਪਾਇਰ ਸਟੇਟ ਬਿਲਡਿੰਗ ਦੀ 102ਵੀਂ ਮੰਜ਼ਿਲ 'ਤੇ ਸਥਿਤ ਆਬਜ਼ਰਵੇਟਰੀ 'ਤੇ ਜਾ ਪਹੁੰਚੇ।
ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ
ਉੱਥੇ ਪਹੁੰਚ ਕੇ ਦਮਿਤਰੀ ਆਮ ਲੋਕਾਂ ਲਈ ਬੰਦ ਏਰੀਏ 'ਚ ਜਾ ਪਹੁੰਚਿਆ ਅਤੇ ਸਕਿਓਰਟੀ ਫੈਂਸ ਨੂੰ ਪਾਰ ਕਰ ਬਿਲਡਿੰਗ ਦੇ ਸਿਖਰ 'ਤੇ ਲੱਗੇ ਐਂਟੀਨੇ ਦੇ ਬਿਲਕੁਲ ਕੋਲ ਪਹੁੰਚ ਗਿਆ। ਉਸ ਨੇ ਉੱਥੇ ਇੱਕ ਵੱਡਾ ਬੈਨਰ ਲਟਕਾ ਦਿੱਤਾ ਜਿਸ 'ਤੇ ਲਿਖਿਆ ਸੀ—"The Power of Love Beats the Love of Power. The World knows Peace" (ਪਿਆਰ ਦੀ ਤਾਕਤ, ਤਾਕਤ ਦੇ ਪਿਆਰ ਤੋਂ ਜਿੱਤ ਗਈ। ਦੁਨੀਆ ਸ਼ਾਂਤੀ ਚਾਹੁੰਦੀ ਹੈ।) ਇਹ ਬੈਨਰ ਲਹਿਰਾਉਣ ਮਗਰੋਂ ਉਸ ਨੇ ਆਪਣੀ ਗਰਲਫ੍ਰੈਂਡ ਨੂੰ ਪ੍ਰਪੋਜ਼ ਕਰ ਅੰਗੂਠੀ ਪਹਿਨਾ ਦਿੱਤੀ।
Russian daredevils Angela Nikolau and Vanya Beerkus scaled New York's Empire State Building spire, got engaged 1,454 feet above Midtown Manhattan while holding a peace banner, then were arrested by police after climbing back down https://t.co/hmhZuAZIVi pic.twitter.com/aHV69S3o1f
— Reuters (@Reuters) July 2, 2026
ਇਸ ਦੌਰਾਨ ਜਦੋਂ ਇਨ੍ਹਾਂ ਨੇ ਸੁਰੱਖਿਆ ਘੇਰੇ ਨੂੰ ਪਾਰ ਕੀਤਾ ਤਾਂ ਬਿਲਡਿੰਗ ਦੇ ਸਕਿਓਰਟੀ ਅਲਾਰਮ ਵੱਜ ਗਏ, ਜਿਸ ਮਗਰੋਂ ਨਿਊਯਾਰਕ ਪੁਲਸ ਤੁਰੰਤ ਹਰਕਤ 'ਚ ਆ ਗਈ ਤੇ ਜੋੜੇ ਨੂੰ ਹੇਠਾਂ ਆਉਂਦਿਆਂ ਹੀ ਹਿਰਾਸਤ 'ਚ ਲੈ ਲਿਆ। ਪੁਲਸ ਮੁਤਾਬਕ, ਜੋੜੇ ਖ਼ਿਲਾਫ਼ ਗ਼ੈਰ-ਕਾਨੂੰਨੀ ਤਰੀਕੇ ਨਾਲ ਬਿਲਡਿੰਗ 'ਚ ਦਾਖਲ ਹੋਣ, ਜਨਤਕ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਅਤੇ ਸਰਕਾਰੀ/ਨਿੱਜੀ ਜਾਇਦਾਦ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ, ਐਲੇਨਾ ਨੇ ਪੁਲਸ ਨੂੰ ਦੱਸਿਆ ਕਿ ਉਸਨੂੰ ਇਸ ਖ਼ਤਰਨਾਕ ਪਲਾਨ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਅਤੇ ਇਹ ਦਮਿਤਰੀ ਵੱਲੋਂ ਦਿੱਤਾ ਗਿਆ ਇੱਕ ਸਰਪ੍ਰਾਈਜ਼ ਸੀ, ਪਰ ਨਿਯਮਾਂ ਦੀ ਉਲੰਘਣਾ ਕਾਰਨ ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
