ਅੱਜ CM ਅਹੁਦੇ ਦੀ ਸਹੁੰ ਚੁੱਕੇਗੀ ਮਮਤਾ ਬੈਨਰਜੀ, ਸੌਰਵ ਗਾਂਗੁਲੀ ਸਣੇ ਇਨ੍ਹਾਂ ਲੋਕਾਂ ਨੂੰ ਮਿਲਿਆ ਸੱਦਾ

Wednesday, May 05, 2021 - 03:28 AM (IST)

ਕੋਲਕਾਤਾ : ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਣ ਤੋਂ ਬਾਅਦ ਟੀ.ਐੱਮ.ਸੀ. ਸੁਪਰੀਮੋ ਮਮਤਾ ਬੈਨਰਜੀ ਅੱਜ ਸਵੇਰੇ 10:45 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੇਗੀ। ਲਗਾਤਾਰ ਤੀਜੀ ਵਾਰ ਰਾਜ ਦੀ ਕਮਾਨ ਸੰਭਾਲਣ ਜਾ ਰਹੀ ਮਮਤਾ ਬੈਨਰਜੀ ਦੇ ਸਹੁੰ ਚੁੱਕ ਸਮਾਗਮ ਵਿੱਚ ਕੋਵਿਡ-19 ਸੰਕਟ ਦੇ ਚੱਲਦੇ ਕੁੱਝ ਹੀ ਲੋਕ ਮੌਜੂਦ ਰਹਿਣਗੇ ਅਤੇ ਇਹ ਸਮਾਗਮ 55 ਮਿੰਟ ਦਾ ਹੋਵੇਗਾ।  

ਇਹ ਵੀ ਪੜ੍ਹੋ- ਇਸ ਸੂਬੇ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ

ਸੂਤਰਾਂ ਮੁਤਾਬਕ, ਸਮਾਗਮ ਵਿੱਚ ਸ਼ਾਮਲ ਹੋਣ ਲਈ ਬੀ.ਸੀ.ਸੀ.ਆਈ. ਮੁਖੀ ਸੌਰਵ ਗਾਂਗੁਲੀ, ਟੀ.ਐੱਮ.ਸੀ. ਦੇ ਜਨਰਲ ਸਕੱਤਰ ਅਰਜਨ ਚੈਟਰਜੀ, ਸੀਨੀਅਰ ਆਗੂ ਸੁਬਰਤ ਮੁਖਰਜੀ, ਰਾਜ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਨੂੰ ਸੱਦਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਲੜਾਕੂ ਜਹਾਜ਼ ‘ਤੇਜਸ’ ਬਣਾਉਣ ਵਾਲੇ ਵਿਗਿਆਨੀ ਮਾਨਸ ਵਰਮਾ ਨਹੀਂ ਰਹੇ

ਸਹੁੰ ਚੁੱਕਣ ਤੋਂ ਬਾਅਦ ਮਮਤਾ ਬੈਨਰਜੀ ਸਿੱਧਾ ਨਬੰਨਾ ਜਾਵੇਗੀ। ਨਬੰਨਾ ਵਿੱਚ ਮਮਤਾ ਬੈਨਰਜੀ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਟੀ.ਐੱਮ.ਸੀ. 292 ਵਿੱਚੋਂ 213 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ ਹਨ। ਬੀਜੇਪੀ ਨੂੰ 77 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ। ਦੋ ਸੀਟਾਂ 'ਤੇ ਹੋਰਾਂ ਨੇ ਜਿੱਤ ਦਰਜ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

 


Inder Prajapati

Content Editor

Related News