10ਵੀਂ ਪਾਸ ਨੌਜਵਾਨਾਂ ਲਈ ਨਿਕਲੀਆਂ ਬੱਸ ਡਰਾਈਵਰਾਂ ਦੀਆਂ ਨੌਕਰੀਆਂ, (ਵੀਡੀਓ)

Monday, Jul 09, 2018 - 09:45 AM (IST)

ਨਵੀਂ ਦਿੱਲੀ—  ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ 'ਚ ਬੱਸ ਡਰਾਈਵਰ ਦੀ ਪੋਸਟ 'ਤੇ ਨੌਕਰੀ 'ਤੇ ਲੱਗਣ ਦਾ ਮੌਕਾ ਨਿਕਲਿਆ ਹੈ। ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 10ਵੀਂ ਪਾਸ ਹੋਣ ਦੇ ਨਾਲ-ਨਾਲ ਉਮੀਦਵਾਰ ਕੋਲ ਹੈਵੀ ਮੋਟਰ ਵਹੀਕਲ ਦਾ ਲਾਇਸੈਂਸ ਹੋਣਾ ਚਾਹੀਦਾ ਹੈ । ਉਮੀਦਵਾਰਾਂ ਦੀ ਉਮਰ ਹੱਦ ਇਸ ਨੌਕਰੀ ਲਈ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਨੌਕਰੀ ਲਈ ਤੁਸੀਂ ਆਫਲਾਈਨ ਅਰਜ਼ੀ ਵੀ ਲੱਗਾ ਸਕੋਗੇ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ Delhi Transport Corporation ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵਿੱਦਿਅਕ ਯੋਗਤਾ—10ਵੀਂ+ ਹੈਵੀ ਮੋਟਰ ਵਾਹਨ ਲਾਇਸੈਂਸ 
ਆਖਰੀ ਤਰੀਕ — 31 ਦਸੰਬਰ, 2018
ਉਮਰ ਹੱਦ— 50 ਸਾਲ 
ਵਧੇਰੇ ਜਾਣਕਾਰੀ ਲਈ - http://www.dtc.nic.in ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।


Related News