2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ, ਨਹੀਂ ਬਦਲੇ ਤਾਂ ਕੀ ਹੋਵੇਗਾ, ਜਾਣੋ RBI ਦੀ ਨਵੀਂ ਅਪਡੇਟ
Saturday, Oct 07, 2023 - 03:51 PM (IST)
ਮੁੰਬਈ (ਭਾਸ਼ਾ)- ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਚਲਨ ਤੋਂ ਵਾਪਸ ਲਏ ਗਏ 2,000 ਰੁਪਏ ਦੇ 3.43 ਲੱਖ ਕਰੋੜ ਰੁਪਏ ਮੁੱਲ ਨੋਟ ਵਾਪਸ ਆ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ 8 ਅਕਤੂਬਰ ਤੋਂ ਬਾਅਦ ਵੀ ਆਰ.ਬੀ.ਆਈ. ਦੇ 19 ਦਫ਼ਤਰਾਂ ਵਿੱਚ 2000 ਰੁਪਏ ਦੇ ਨੋਟ ਜਮ੍ਹਾਂ ਕਰਵਾ ਸਕਣਗੇ। ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਦੀ ਘੋਸ਼ਣਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਸ ਨੇ ਕਿਹਾ ਕਿ ਪ੍ਰਚਲਨ ਤੋਂ ਵਾਪਸ ਲਏ ਗਏ 2,000 ਰੁਪਏ ਦੇ 87 ਫ਼ੀਸਦੀ ਨੋਟ ਬੈਂਕਾਂ ਵਿੱਚ ਜਮ੍ਹਾਂ ਵਜੋਂ ਵਾਪਸ ਆ ਗਏ ਹਨ। ਬਾਕੀ ਨੋਟਾਂ ਨੂੰ ਹੋਰ ਮੁੱਲ ਵਰਗ ਦੇ ਨੋਟਾਂ ਨਾਲ ਬਦਲ ਦਿੱਤਾ ਗਿਆ ਹੈ। ਦਾਸ ਨੇ ਕਿਹਾ ਕਿ 19 ਮਈ 2023 ਤੱਕ 2,000 ਰੁਪਏ ਦੇ 3.56 ਲੱਖ ਕਰੋੜ ਰੁਪਏ ਦੇ ਨੋਟ ਪ੍ਰਚਲਨ ਵਿੱਚ ਮੌਜੂਦ ਸਨ। ਇਨ੍ਹਾਂ ਵਿੱਚੋਂ 12,000 ਕਰੋੜ ਰੁਪਏ ਦੇ ਨੋਟ ਅਜੇ ਵੀ ਵਾਪਸ ਨਹੀਂ ਆਏ ਹਨ।
ਇਹ ਵੀ ਪੜ੍ਹੋ: ਇਟਲੀ ਨੇ ਦਿੱਤੀ ਖ਼ੁਸ਼ਖ਼ਬਰੀ, ਵਿਦੇਸ਼ੀ ਕਾਮਿਆਂ ਲਈ ਮੁੜ ਖੋਲ੍ਹੇ ਬਾਰਡਰ, ਇਸ ਮਹੀਨੇ ਤੋਂ ਭਰ ਸਕੋਗੇ ਪੇਪਰ
ਇਸ ਮੌਕੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਧੀ ਹੋਈ ਸਮਾਂ ਸੀਮਾ ਤੋਂ ਬਾਅਦ ਵੀ ਇਹ ਨੋਟ ਆਰ.ਬੀ.ਆਈ. ਦੇ 19 ਦਫ਼ਤਰਾਂ ਵਿੱਚ ਬਦਲੇ ਜਾ ਸਕਦੇ ਹਨ। ਆਰ.ਬੀ.ਆਈ. ਨੇ ਨਵੰਬਰ 2016 ਦੀ ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਗਏ 2,000 ਰੁਪਏ ਦੇ ਨੋਟ ਪ੍ਰਚਲਨ ਤੋਂ ਵਾਪਸ ਲੈਣ ਦਾ 19 ਮਈ ਨੂੰ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਨੇ 2,000 ਰੁਪਏ ਦੇ ਨੋਟਾਂ ਨੂੰ ਬੈਂਕ 'ਚ ਜਮ੍ਹਾ ਕਰਵਾਉਣ ਜਾਂ ਹੋਰ ਮੁੱਲ ਦੇ ਨੋਟਾਂ ਨਾਲ ਬਦਲਣ ਲਈ ਆਖ਼ਰੀ ਤਾਰੀਖ਼ 30 ਸਤੰਬਰ ਤੈਅ ਕੀਤੀ ਸੀ।ਹਾਲਾਂਕਿ ਬਾਅਦ 'ਚ ਸੈਂਟਰਲ ਬੈਂਕ ਨੇ ਆਖ਼ਰੀ ਤਾਰੀਖ਼ ਵਧਾ ਕੇ 7 ਅਕਤੂਬਰ ਕਰ ਦਿੱਤੀ ਸੀ। ਦਾਸ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, “7 ਅਕਤੂਬਰ ਤੋਂ ਬਾਅਦ, ਤੁਸੀਂ 2,000 ਰੁਪਏ ਦੇ ਨੋਟ ਨੂੰ ਸਿਰਫ ਰਿਜ਼ਰਵ ਬੈਂਕ ਦੇ ਦਫਤਰਾਂ ਵਿੱਚ ਜਮ੍ਹਾ ਕਰ ਸਕੋਗੇ ਜਾਂ ਇਸ ਦੇ ਬਦਲੇ ਦੂਜੇ ਵੈਧ ਨੋਟ ਲੈ ਸਕੋਗੇ। ਇਹ ਦਫ਼ਤਰ ਲਗਭਗ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸਥਿਤ ਹਨ।' ਦਾਸ ਨੇ ਕਿਹਾ ਕਿ ਜੇਕਰ ਕੋਈ ਆਰ.ਬੀ.ਆਈ. ਦਫ਼ਤਰ ਨਹੀਂ ਜਾ ਸਕਦਾ ਹੈ ਤਾਂ ਡਾਕ ਵਿਭਾਗ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਮੂਲ ਉਦੇਸ਼ ਕਾਫੀ ਹੱਦ ਤੱਕ ਪੂਰਾ ਹੋ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਭਾਰਤੀ ਮੂਲ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।