ਅੱਜ ਇਕ ਦਿਨ ਦੇ ਦੌਰੇ ''ਤੇ ਉਤਰਾਖੰਡ ਪਹੁੰਚਣਗੇ ਜੇਪੀ ਨੱਡਾ, ਵੱਖ-ਵੱਖ ਪ੍ਰੋਗਰਾਮਾਂ ''ਚ ਲੈਣਗੇ ਹਿੱਸਾ

Sunday, Aug 27, 2023 - 10:05 AM (IST)

ਅੱਜ ਇਕ ਦਿਨ ਦੇ ਦੌਰੇ ''ਤੇ ਉਤਰਾਖੰਡ ਪਹੁੰਚਣਗੇ ਜੇਪੀ ਨੱਡਾ, ਵੱਖ-ਵੱਖ ਪ੍ਰੋਗਰਾਮਾਂ ''ਚ ਲੈਣਗੇ ਹਿੱਸਾ

ਦੇਹਰਾਦੂਨ — ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਇਕ ਦਿਨ ਦੇ ਦੌਰੇ 'ਤੇ ਐਤਵਾਰ ਨੂੰ ਉੱਤਰਾਖੰਡ ਪਹੁੰਚ ਰਹੇ ਹਨ। ਇਸ ਦੌਰਾਨ ਉਹ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਲੈਣ ਦੇ ਨਾਲ-ਨਾਲ ਵੱਖ-ਵੱਖ ਅਹਿਮ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਸੋਮਵਾਰ ਨੂੰ ਰਿਲਾਇੰਸ ਦੀ 46ਵੀਂ AGM : ਮੁਕੇਸ਼ ਅੰਬਾਨੀ ਦੇ ਸਕਦੇ ਹਨ ਨਿਵੇਸ਼ਕਾਂ ਨੂੰ ਤੋਹਫ਼ਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਦੱਸਿਆ ਕਿ 27 ਅਗਸਤ ਨੂੰ ਹੋਣ ਵਾਲਾ ਇਹ ਦੌਰਾ ਹਰਿਦੁਆਰ ਦੇ ਨੱਡਾ ਸਥਿਤ ਰਿਸ਼ੀਕੁਲ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਉਹ ਆਡੀਟੋਰੀਅਮ 'ਚ ਆਯੋਜਿਤ ਹਰਿਦੁਆਰ ਵਿਧਾਨ ਸਭਾ ਦੇ ਬੂਥ ਨੰਬਰ 174 'ਤੇ ਮਨ ਕੀ ਬਾਤ ਪ੍ਰੋਗਰਾਮ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪਾਰਟੀ ਪ੍ਰਧਾਨ ਦੇਵ ਸੰਸਕ੍ਰਿਤੀ ਵਿਸ਼ਵਵਿਦਿਆਲਿਆ ਦੇ 'ਵਾਸੁਦੇਵ ਕੁਟੁੰਬਕਮ ਲੈਕਚਰ' ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਸ਼ਾਮ 3 ਤੋਂ 5 ਵਜੇ ਤੱਕ ਨੱਡਾ ਗੋਡਵਿਨ ਹੋਟਲ 'ਚ ਪਾਰਟੀ ਦੀ ਸੂਬਾ ਕੋਰ ਕਮੇਟੀ ਦੀ ਬੈਠਕ ਕਰਨਗੇ, ਜਿਸ 'ਚ ਸੂਬਾ ਪ੍ਰਧਾਨ ਮਹਿੰਦਰ ਭੱਟ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਾਬਕਾ ਸੀਐੱਮ, ਸੰਸਦ ਮੈਂਬਰ ਸਮੇਤ ਸਾਰੇ ਮੈਂਬਰ ਹਿੱਸਾ ਲੈਣਗੇ।

ਇਹ ਵੀ ਪੜ੍ਹੋ :  UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ

ਚੌਹਾਨ ਨੇ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਸ਼ਾਮ ਨੂੰ ਹਰ ਕੀ ਪੌੜੀ ਵਿਖੇ ਗੰਗਾ ਆਰਤੀ ਵਿੱਚ ਸ਼ਿਰਕਤ ਕਰਨਗੇ ਅਤੇ ਅਰਦਾਸ ਕਰਨਗੇ। ਆਪਣੇ ਵਿਅਸਤ ਦੌਰੇ ਤੋਂ ਬਾਅਦ ਉਹ ਜੌਲੀਗ੍ਰਾਂਟ ਹਵਾਈ ਅੱਡੇ ਤੋਂ ਰਾਤ 9.15 ਵਜੇ ਦਿੱਲੀ ਲਈ ਰਵਾਨਾ ਹੋਣਗੇ।

ਇਹ ਵੀ ਪੜ੍ਹੋ : EV 'ਤੇ ਨਹੀਂ ਘਟਾਇਆ ਜਾਵੇਗਾ ਇੰਪੋਰਟ ਟੈਕਸ , ਨਿਰਮਲਾ ਸੀਤਾਰਮਨ ਨੇ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News