ਪਿਤਾ ਦੀ ਮਾਰ ਤੋਂ ਬਚਣ ਲਈ ਪੁੱਤਰ ਨੇ ਕੀਤਾ ਹਾਈਵੋਲਟੇਜ ਡਰਾਮਾ, ਫੱਸਿਆ ਆਪਣੇ ਹੀ ਜਾਲ ''ਚ

05/25/2017 9:42:34 AM

ਬੁਲੰਦਪੁਰ — ਸ਼ਿਕਾਰਪੁਰ ਥਾਣਾ ਖੇਤਰ ਦੇ ਪਿੰਡ ਦੇ ਹਾਈ ਸਕੂਲ ਦੇ ਵਿਦਿਆਰਥੀ ਦੇ ਅਗਵਾ ਹੋਣ ਦੀ ਸੂਚਨਾ 'ਤੇ ਪੁਲਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਅਤੇ ਪੁਲਸ ਨੇ ਸਿਰਫ 3 ਘੰਟੇ 'ਚ ਇਸ ਗੁੱਥੀ ਨੂੰ ਸੁਲਝਾਂਦੇ ਹੋਏ ਅਗਵਾ ਵਿਦਿਆਰਥੀ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ।
ਪ੍ਰਾਫਤ ਜਾਣਕਾਰੀ ਅਨੁਸਾਰ ਦੇਸ਼ ਸ਼ਾਮ ਪਿੰਡ ਪੰਚਗਾਈ ਨਿਵਾਸੀ ਹਾਈ ਸਕੂਲ ਦੇ ਵਿਦਿਆਰਥੀ ਨੇ ਆਪਣੀ ਭੈਣ ਨੂੰ ਕੁੱਟ ਦਿੱਤਾ ਪਰ ਬਾਅਦ 'ਚ ਬਹੁਤ ਡਰ ਗਿਆ। ਇਸ ਤੋਂ ਪਿਤਾ ਤੋਂ ਮਾਰ ਦੇ ਡਰ ਕਾਰਨ ਘਬਰਾ ਗਿਆ ਅਤੇ ਇਕ ਸਾਜ਼ਿਸ਼ ਰੱਚ ਲਈ। ਉਸਨੇ ਪਿਤਾ ਦੀ ਮਾਰ ਤੋਂ ਡਰ ਕੇ ਆਪਣੇ ਹੀ ਅਗਵਾ ਹੋਣ ਦੀ ਸਾਜ਼ਿਸ਼ ਰੱਚ ਲਈ । ਪਿਤਾ ਨੂੰ ਫੋਨ 'ਤੇ ਖੁਦ ਨੂੰ ਬਿਜੇਂਦਰ ਨਾਮਕ ਬਦਮਾਸ਼ ਦੱਸ ਕੇ ਫਿਰੌਤੀ 'ਚ 50 ਲੱਖ ਰੁਪਏ ਵੀ ਮੰਗ ਲਏ। ਫਿਰੌਤੀ ਨਾ ਦੇਣ 'ਤੇ ਪੁੱਤਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ, ਜਿਸ ਨੂੰ ਸੁਣ ਕੇ ਪਿਤਾ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਪਿਤਾ ਨੇ ਘਬਰਾ ਕੇ ਪੁਲਸ ਨੂੰ ਫੋਨ ਕਰ ਦਿੱਤਾ। ਪੁਲਸ ਨੇ ਵੀ ਛਾਣਬੀਣ ਸ਼ੁਰੂ ਕਰ ਦਿੱਤੀ। ਪੁੱਤਰ ਤੋਂ ਗਲਤੀ ਉਸ ਸਮੇਂ ਹੋਈ ਜਦੋਂ ਉਸਨੇ ਫਿਰੌਤੀ ਦੀ ਰਕਮ 50 ਲੱਖ ਤੋਂ ਘਟਾ ਕੇ 30ਲੱਖ ਰੁਪਏ ਕਰ ਦਿੱਤੀ, ਤਾਂ  ਪੁਲਸ ਨੂੰ ਦਾਲ 'ਚ ਕਾਲਾ ਲੱਗਾ। ਪੁਲਸ ਨੇ ਵੀ ਇਕ ਚਾਲ ਖੇਡੀ। ਪੁਲਸ ਨੇ ਪੁੱਤਰ ਦੀ ਮਾਂ ਦੇ ਸੱਟ ਲੱਗਣ ਅਤੇ ਹਸਪਤਾਲ 'ਚ ਭਰਤੀ ਹੋਣ ਬਾਰੇ ਗੱਲ ਕੀਤੀ। ਲੜਕਾ ਘਬਰਾ ਕੇ ਆਪਣੀ ਮਾਂ ਨੂੰ ਦੇਖਣ ਲਈ ਹਸਪਤਾਲ ਪਹੁੰਚਿਆ ਤਾਂ ਪੁਲਸ ਨੇ ਫੜ ਕੇ ਸਾਰੀ ਸੱਚਾਈ ਉਗਲਵਾ ਲਈ।


Related News