ਗਰਭਵਤੀ ਪ੍ਰੇਮਿਕਾ ਤੋਂ ਛੁਟਕਾਰਾ ਪਾਉਣ ਲਈ ਕਰ 'ਤਾ ਕਾਂਡ, ਪ੍ਰੇਮੀ ਨੇ ਮਾਂ ਨਾਲ ਮਿਲ ਕੇ ਵੱਢ 'ਤਾ ਸਿਰ

Sunday, May 25, 2025 - 02:16 PM (IST)

ਗਰਭਵਤੀ ਪ੍ਰੇਮਿਕਾ ਤੋਂ ਛੁਟਕਾਰਾ ਪਾਉਣ ਲਈ ਕਰ 'ਤਾ ਕਾਂਡ, ਪ੍ਰੇਮੀ ਨੇ ਮਾਂ ਨਾਲ ਮਿਲ ਕੇ ਵੱਢ 'ਤਾ ਸਿਰ

ਨੈਸ਼ਨਲ ਡੈਸਕ : ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਆਪਣੀ ਵਿਧਵਾ ਪ੍ਰੇਮਿਕਾ ਦੇ ਗਰਭਵਤੀ ਹੋਣ ਤੋਂ ਬਾਅਦ ਉਸ ਤੋਂ ਛੁਟਕਾਰਾ ਪਾਉਣ ਲਈ, ਉਸਦੇ ਧੋਖੇਬਾਜ਼ ਪ੍ਰੇਮੀ ਨੇ ਆਪਣੀ ਮਾਂ ਨਾਲ ਮਿਲ ਕੇ ਉਸਦਾ ਸਿਰ ਕਲਮ ਕਰ ਦਿੱਤਾ ਅਤੇ ਉਸਦੀ ਹੱਤਿਆ ਕਰ ਦਿੱਤੀ। ਹੁਣ ਇਸ ਮਾਮਲੇ ਵਿੱਚ ਅਦਾਲਤ ਨੇ ਸ਼ਨੀਵਾਰ ਨੂੰ ਮਾਂ-ਪੁੱਤਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੋਵਾਂ ਨੂੰ 30 ਮਈ ਨੂੰ ਸਜ਼ਾ ਸੁਣਾਈ ਜਾਵੇਗੀ।

ਇਹ ਵੀ ਪੜ੍ਹੋ...'ਮੈਂ ਤੈਨੂੰ ਫੇਲ ਕਰ ਦਿਆਂਗਾ...' ਪ੍ਰੋਫੈਸਰ ਨੇ ਤਿੰਨ ਸਾਲ ਤੱਕ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

ਦਰਅਸਲ ਸ਼ਨੀਵਾਰ ਨੂੰ ਔਰੰਗਾਬਾਦ ਸਿਵਲ ਕੋਰਟ 'ਚ ਜ਼ਿਲ੍ਹਾ ਜੱਜ-7 ਜੱਜ ਨਿਸ਼ਿਤ ਦਿਆਲ ਦੀ ਅਦਾਲਤ ਵਿੱਚ ਵਿਧਵਾ ਔਰਤ ਦੇ ਕਤਲ ਕੇਸ ਦੀ ਸੁਣਵਾਈ ਹੋਈ, ਜਿਸ ਵਿੱਚ ਗੋਹ ਥਾਣਾ ਖੇਤਰ ਦੇ ਸੋਹਲਪੁਰਾ ਪਿੰਡ ਦੇ ਰਹਿਣ ਵਾਲੇ ਦੋਸ਼ੀ ਕੌਸ਼ਲ ਕੁਮਾਰ ਤੇ ਉਸਦੀ ਮਾਂ ਚੰਦਰਮਣੀ ਦੇਵੀ ਨੂੰ ਆਈਪੀਸੀ ਦੀ ਧਾਰਾ 302 ਅਤੇ 201 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਸਰਕਾਰੀ ਵਕੀਲ ਸਤੇਂਦਰ ਕੁਮਾਰ ਸਿੰਘ ਦੇ ਅਨੁਸਾਰ ਇਹ ਮਾਮਲਾ 21 ਜੂਨ, 2022 ਨੂੰ ਗੋਹ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਕੌਸ਼ਲ ਕੁਮਾਰ ਦੇ ਪਿੰਡ ਦੀ ਦੋ ਬੱਚਿਆਂ ਦੀ ਇੱਕ ਵਿਧਵਾ ਮਾਂ ਨਾਲ ਨਾਜਾਇਜ਼ ਸਬੰਧ ਸਨ। ਜਦੋਂ ਔਰਤ ਗਰਭਵਤੀ ਹੋ ਗਈ ਤਾਂ ਉਸਨੇ ਕੌਸ਼ਲ ਕੁਮਾਰ 'ਤੇ ਵਿਆਹ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਪਰ ਕੌਸ਼ਲ ਕੁਮਾਰ ਦੀ ਮਾਂ ਨੇ ਇਸਦਾ ਵਿਰੋਧ ਕੀਤਾ ਕਿਉਂਕਿ ਉਸਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਤੋਂ ਬਾਅਦ ਮਾਂ ਅਤੇ ਪੁੱਤਰ ਨੇ ਔਰਤ ਨੂੰ ਖਤਮ ਕਰਨ ਲਈ ਇਹ ਭਿਆਨਕ ਸਾਜ਼ਿਸ਼ ਰਚੀ। ਦੋਵਾਂ ਨੇ ਪਹਿਲਾਂ ਔਰਤ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ। ਫਿਰ ਸਿਰ ਤੇ ਧੜ ਨੂੰ ਵੱਖ-ਵੱਖ ਥਾਵਾਂ 'ਤੇ ਲੁਕਾ ਦਿੱਤਾ ਗਿਆ।

ਇਹ ਵੀ ਪੜ੍ਹੋ...ਗ੍ਰੈਜੂਏਟ ਨੌਜਵਾਨਾਂ ਲਈ GOOD NEWS! ਕੰਪਿਊਟਰ ਸਾਇੰਸ ਭਰਤੀ ਨੂੰ ਮਿਲੀ ਮਨਜ਼ੂਰੀ

ਹਾਲਾਂਕਿ ਇਹ ਕਤਲ ਉਦੋਂ ਸਾਹਮਣੇ ਆਇਆ ਜਦੋਂ ਔਰਤ ਦੇ ਬੱਚਿਆਂ ਨੇ ਸਾਰਾ ਮਾਮਲਾ ਚੌਕੀਦਾਰ ਨੂੰ ਦੱਸਿਆ। ਇਸ ਤੋਂ ਬਾਅਦ ਪੁਲਸ ਨੇ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਅਤੇ ਉਨ੍ਹਾਂ ਦੀ ਸੂਚਨਾ 'ਤੇ ਔਰਤ ਦਾ ਸਿਰ ਤੇ ਧੜ ਬਰਾਮਦ ਕਰ ਲਿਆ ਗਿਆ। ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਮਾਂ ਅਤੇ ਪੁੱਤਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੋਵਾਂ ਨੂੰ 30 ਮਈ ਨੂੰ ਸਜ਼ਾ ਸੁਣਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News