ਭ੍ਰਿਸ਼ਟਾਚਾਰ ''ਤੇ ਰੋਕ ਲਗਾਉਣ ਲਈ ਮਾਨਸਿਕਤਾ ਵੀ ਬਦਲਣੀ ਜ਼ਰੂਰੀ- ਰਾਜਨਾਥ

Saturday, Jan 27, 2018 - 06:00 PM (IST)

ਭ੍ਰਿਸ਼ਟਾਚਾਰ ''ਤੇ ਰੋਕ ਲਗਾਉਣ ਲਈ ਮਾਨਸਿਕਤਾ ਵੀ ਬਦਲਣੀ ਜ਼ਰੂਰੀ- ਰਾਜਨਾਥ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕਾਨੂੰਨੀ ਅਤੇ ਹੋਰ ਸੁਧਾਰਾਂ ਦੇ ਨਾਲ-ਨਾਲ ਲੋਕਾਂ ਦੀ ਮਾਨਸਿਕਤਾ 'ਚ ਤਬਦੀਲੀ ਲਿਆਉਣੀ ਵੀ ਜ਼ਰੂਰੀ ਹੈ। ਸ਼੍ਰੀ ਸਿੰਘ ਨੇ ਇੱਥੇ ਮਸ਼ਹੂਰ ਅਰਥਸ਼ਾਸਤਰੀ ਵਿਵੇਕ ਦੇਬਰਾਏ ਦੀ ਕਿਤਾਬ 'ਆਨ ਦਿ ਟਰੇਲ ਆਫ ਦਿ ਬਲੈਕ' ਦੀ ਘੁੰਡ ਚੁਕਾਈ ਕਰਦੇ ਹੋਏ ਕਿਹਾ,''ਸਿਰਫ ਪ੍ਰਕਿਰਿਆ ਅਤੇ ਪ੍ਰਣਾਲੀਆਂ 'ਚ ਸੁਧਾਰ ਦੇ ਜ਼ੋਰ 'ਤੇ ਹੀ ਭ੍ਰਿਸ਼ਟਾਚਾਰ ਨੂੰ ਨਹੀਂ ਰੋਕਿਆ ਜਾ ਸਕਦਾ। ਲੋਕਾਂ ਦੀ ਮਾਨਸਿਕਤਾ 'ਚ ਤਬਦੀਲੀ ਦੀ ਵੀ ਲੋੜ ਹੈ। 
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੀਵਨ 'ਚ ਸੰਤੋਸ਼ ਸਭ ਤੋਂ ਵੱਡਾ ਧਨ ਹੈ। ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਕੋਈ 'ਯਕੀਨੀ ਪਰਿਭਾਸ਼ਾ' ਨਹੀਂ ਹੈ ਅਤੇ ਇਹ ਕਿਸੇ ਵੀ ਪੱਧਰ 'ਤੇ ਹੋ ਸਕਦਾ ਹੈ। ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਹੈ ਅਤੇ ਉਹ ਇਸ ਨੂੰ ਖਤਮ ਕਰਨ ਲਈ ਈਮਾਨਦਾਰੀ ਨਾਲ ਕੰਮ ਕਰ ਰਹੇ ਹਨ। ਸਿਸਟਮ 'ਚ ਸੁਧਾਰ ਲਈ ਉਨ੍ਹਾਂ ਨੇ ਕਈ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਨੀਤੀ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਵੀ ਮੌਜੂਦ ਸਨ।


Related News