ਫਲੈਟ ਦੇਣ ਦੇ ਨਾਮ ''ਤੇ ਕੀਤੀ 24 ਕਰੋੜ ਦੀ ਧੋਖਾਦੇਹੀ, ED ਦੀ ਰਡਾਰ ''ਤੇ ਤ੍ਰਿਣਮੂਲ ਸੰਸਦ ਮੈਂਬਰ ਨੁਸਰਤ
Wednesday, Aug 02, 2023 - 01:15 PM (IST)

ਕੋਲਕਾਤਾ- ਪੱਛਮੀ ਬੰਗਾਲ ਦੀ ਤ੍ਰਿਣਮੂਲ ਸੰਸਦ ਮੈਂਬਰ ਨੁਸਰਤ ਜਹਾਂ ’ਤੇ ਲਗਭਗ 24 ਕਰੋਡ਼ ਦੀ ਧੋਖਾਦੇਹੀ ਕਰਨ ਦਾ ਦੋਸ਼ ਲਾਉਂਦੇ ਹੋਏ ਭਾਜਪਾ ਨੇਤਾ ਸ਼ੰਕੁਦੇਵ ਪਾਂਡਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕੋਲ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨੁਸਰਤ ਦੀ ਕੰਪਨੀ ਨੇ ਫਲੈਟ ਦੇਣ ਦਾ ਵਾਅਦਾ ਕਰ ਕੇ ਕਈ ਲੋਕਾਂ ਤੋਂ ਪੈਸੇ ਲਏ ਪਰ ਫਲੈਟ ਨਹੀਂ ਦਿੱਤੇ। ਸ਼ੰਕੁਦੇਵ ਨੇ ਈ. ਡੀ. ਨੂੰ ਇਸ ਸਬੰਧ ’ਚ ਦਸਤਾਵੇਜ਼ ਵੀ ਸੌਂਪੇ ਹਨ।
ਇਸ ਬਾਰੇ ਨੁਸਰਤ ਜਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਆਪਣੇ ਵਕੀਲਾਂ ਨਾਲ ਗੱਲਬਾਤ ਕਰੇਗੀ, ਉਸ ਤੋਂ ਬਾਅਦ ਹੀ ਸ਼ਿਕਾਇਤ ਦਾ ਜਵਾਬ ਦੇਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨੀ ਤਰੀਕੇ ਨਾਲ ਕੇਂਦਰੀ ਏਜੰਸੀ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ ਤਾਂ ਵਕੀਲਾਂ ਨਾਲ ਸਲਾਹ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਸ਼ੰਕੁਦੇਵ ਨੇ ਈ. ਡੀ. ਨੂੰ ਦੱਸਿਆ ਕਿ ਨੁਸਰਤ ਗਰੀਆਹਾਟ ਰੋਡ ਦੀ ਇਕ ਕੰਪਨੀ ਦੀ ਸੰਯੁਕਤ ਨਿਰਦੇਸ਼ਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8