TMC ਸਾਂਸਦ ਨੇ ਸਵਿਗੀ ਤੋਂ ਵਾਪਸ ਮੰਗੇ 1220 ਰੁਪਏ, ਸੋਸ਼ਲ ਮੀਡੀਆ ''ਤੇ ਛਿੜੀ ਬਹਿਸ, ਜਾਣੋ ਪੂਰਾ ਮਾਮਲਾ

Saturday, Jan 18, 2025 - 07:45 PM (IST)

TMC ਸਾਂਸਦ ਨੇ ਸਵਿਗੀ ਤੋਂ ਵਾਪਸ ਮੰਗੇ 1220 ਰੁਪਏ, ਸੋਸ਼ਲ ਮੀਡੀਆ ''ਤੇ ਛਿੜੀ ਬਹਿਸ, ਜਾਣੋ ਪੂਰਾ ਮਾਮਲਾ

ਨੈਸ਼ਨਲ ਡੈਸਕ- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਖਰਾਬ ਆਈਸਕ੍ਰੀਮ ਭੇਜਣ 'ਤੇ ਸਵਿਗੀ ਨੂੰ ਸ਼ਿਕਾਇਤ ਕੀਤੀ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਐਕਸ 'ਤੇ ਸਵਿਗੀ ਦੀ ਖਰਾਬ ਸਰਵਿਸ ਬਾਰੇ ਪੋਸਟ ਕੀਤਾ। ਆਨਲਾਈਨ ਫੂਡ ਆਰਡਰਿੰਗ ਅਤੇ ਸਪਲਾਈ ਸੇਵਾ ਬਾਰੇ ‘ਐਕਸ’ ’ਤੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਮਹਿੰਗੀ ਆਈਸਕ੍ਰੀਮ ਆਰਡਰ ਕੀਤੀ ਸੀ, ਉਹ ਪਿਘਲੀ ਹੋਈ ਸੀ। 

ਮਹੂਆ ਮੋਇਤਰਾ ਨੇ ਕੀ ਲਿਖਿਆ

ਪਿਘਲੀ ਹੋਈ ਆਈਸਕ੍ਰੀਮ ਮਿਲਣ ਤੋਂ ਬਾਅਦ ਭੜਕੀ ਮੋਇਤਰਾ ਨੇ ‘ਐਕਸ’ ’ਤੇ ਆਨਲਾਈਨ ਫੂਡ ਸਰਵਿਸ ਪ੍ਰੋਵਾਈਡਰ ਸਵਿਗੀ ਦਾ ਨਾਂ ਜੋੜਦੇ ਹੋਏ ਪੋਸਟ ਕਰ ਕੇ ਕਿਹਾ ‘ਮੁਆਫ ਕਰਨਾ ਸਵਿਗੀ, ਤੁਹਾਨੂੰ ਆਪਣੀ ਸੇਵਾ ਸੁਧਾਰਨੀ ਹੋਵੇਗੀ। ਮੈਂ ਮਹਿੰਗੀ ਆਈਸਕ੍ਰੀਮ ‘ਮਾਈਨਸ ਥਰਟੀ ਮਿੰਨੀ ਸਟਿਕਸ’ ਮੰਗਵਾਈ ਸੀ ਅਤੇ ਉਹ ਖਰਾਬ ਹਾਲਤ ਵਿਚ ਮੇਰੇ ਕੋਲ ਪਹੁੰਚੀ ਜੋ ਖਾਣ ਦੇ ਯੋਗ ਨਹੀਂ ਸੀ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਲਦੀ ਤੋਂ ਜਲਦੀ ਰਕਮ ਵਾਪਸੀ ਅਤੇ ਦੂਜੀ ਆਈਸਕ੍ਰੀਮ ਮਿਲਣ ਦੀ ਉਮੀਦ ਹੈ।

PunjabKesari

ਸਵਿਗੀ ਦਾ ਜਵਾਬ

ਸਵਿਗੀ ਨੇ ਤ੍ਰਿਣਮੂਲ ਸੰਸਦ ਮੈਂਬਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਇਸ ਮੁੱਦੇ ’ਤੇ ਉਨ੍ਹਾਂ ਦੀ ਮਦਦ ਕਰਨਗੇ। ਸਵਿਗੀ ਨੇ ਮੁਆਫੀ ਮੰਗਦੇ ਹੋਏ ਮਹੂਆ ਮੋਇਤਰਾ ਦੀ ਪੋਸਟ ਦੇ ਜਵਾਬ ਵਿਚ ਕਿਹਾ ਕਿ ਇਹ ਜਾਣ ਕੇ ਖੇਦ ਹੈ ਕਿ ਤੁਹਾਨੂੰ ਇਹ ਸਮੱਸਿਆ ਆਈ। ਕਿਰਪਾ ਕਰਕੇ ਆਪਣਾ ‘ਆਰਡਰ ਨੰਬਰ’ ਸਾਂਝਾ ਕਰੋ। ਅਸੀਂ ਮਦਦ ਕਰਾਂਗੇ।


author

Rakesh

Content Editor

Related News