‘...ਤੁਹਾਡੇ ਮੂੰਹ ’ਚ ਤੇਜ਼ਾਬ ਪਾ ਦੇਵਾਂਗਾ’, ਭਾਜਪਾ ਵਿਧਾਇਕ ਨੂੰ ਮਿਲੀ ਖੁੱਲ੍ਹੀ ਧਮਕੀ, ਮਚਿਆ ਹੰਗਾਮਾ
Monday, Sep 08, 2025 - 09:18 AM (IST)

ਕੋਲਕਾਤਾ (ਅਨਸ) - ਤ੍ਰਿਣਮੂਲ ਕਾਂਗਰਸ ਨੇਤਾਵਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ, ਵਰਕਰਾਂ ਨੂੰ ਧਮਕੀ ਦੇਣਾ ਕੋਈ ਨਵੀਂ ਗੱਲ ਨਹੀਂ ਹੈ। ਕੁਝ ਮਹੀਨੇ ਪਹਿਲਾਂ ਬਾਂਕੁੜਾ ਦੇ ਓਂਦਾ ਤੋਂ ਭਾਜਪਾ ਵਿਧਾਇਕ ਨੂੰ ਤ੍ਰਿਣਮੂਲ ਨੇਤਾਵਾਂ ਨੇ ਹੱਥ-ਪੈਰ ਤੋੜਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਮਾਲਦਾ ਜ਼ਿਲ੍ਹੇ ਦੇ ਪ੍ਰਧਾਨ ਅਬਦੁਰ ਰਹੀਮ ਬਖਸ਼ੀ ਨੇ ਵਿਧਾਨ ਸਭਾ ’ਚ ਭਾਜਪਾ ਵਿਧਾਇਕ ਦਲ ਦੇ ਚੀਫ ਵ੍ਹਿਪ ਅਤੇ ਵਿਧਾਇਕ ਦੇ ਮੂੰਹ ’ਚ ਤੇਜ਼ਾਬ ਪਾਉਣ ਦੀ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : 8, 9, 10, 11, 12, 13 ਨੂੰ ਪੰਜਾਬ ਸਣੇ ਵੱਖ-ਵੱਖ ਥਾਵਾਂ 'ਤੇ ਪਵੇਗਾ ਭਾਰੀ ਮੀਂਹ! ਰੈੱਡ ਅਲਰਟ ਜਾਰੀ
ਦੱਸ ਦੇਈਏ ਕਿ ਅਬਦੁਰ ਰਹੀਮ ਸ਼ਨੀਵਾਰ ਦੀ ਸ਼ਾਮ ਨੂੰ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਆਪਣੇ ਭਾਸ਼ਣ ’ਚ ਉਨ੍ਹਾਂ ਨੇ ਭਾਜਪਾ ਵਿਧਾਇਕ ਸ਼ੰਕਰ ਘੋਸ਼ ’ਤੇ ਸ਼ਬਦੀ ਹਮਲਾ ਕੀਤਾ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਉਨ੍ਹਾਂ ਦਾ ਨਾਂ ਨਹੀਂ ਲਿਆ। ਬਿਨਾਂ ਨਾਂ ਲਏ ਉਨ੍ਹਾਂ ’ਤੇ ਤ੍ਰਿਣਮੂਲ ਜ਼ਿਲ੍ਹਾ ਪ੍ਰਧਾਨ ਨੇ ਨਿਸ਼ਾਨਾ ਵਿੰਨ੍ਹਿਆ। ਵਿਧਾਨ ਸਭਾ ’ਚ ਘੋਸ਼ ਵੱਲੋਂ ਬੰਗਾਲ ਦੇ ਪ੍ਰਵਾਸੀ ਮਜ਼ਦੂਰਾਂ ਨੂੰ ‘ਰੋਹਿੰਗਿਆ’ ਅਤੇ ‘ਬੰਗਲਾਦੇਸ਼ੀ’ ਦੱਸਣ ਵਾਲੀਆਂ ਪਿਛਲੀਆਂ ਟਿੱਪਣੀਆਂ ਦਾ ਜ਼ਿਕਰ ਕਰਦੇ ਹੋਏ ਬਖਸ਼ੀ ਨੇ ਕਿਹਾ ਕਿ ਜੋ ਬੇਸ਼ਰਮੀ ਨਾਲ ਕਹਿੰਦੇ ਹਨ ਕਿ ਬੰਗਾਲ ਦੇ 30 ਲੱਖ ਪ੍ਰਵਾਸੀ ਮਜ਼ਦੂਰ, ਜੋ ਬਾਹਰ ਕੰਮ ਕਰਦੇ ਹਨ, ਉਹ ਬੰਗਾਲੀ ਨਹੀਂ ਹਨ… ਉਹ ਰੋਹਿੰਗਿਆ ਹਨ, ਬੰਗਲਾਦੇਸ਼ੀ ਹਨ, ਜੇ ਉਨ੍ਹਾਂ ਦੁਬਾਰਾ ਅਜਿਹਾ ਬੋਲਿਆ ਤਾਂ ਮੈਂ ਉਨ੍ਹਾਂ ਦੇ ਮੂੰਹ ’ਚ ਤੇਜ਼ਾਬ ਪਾ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰ ਦੇਵਾਂਗਾ।
ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ
ਉਹਨਾਂ ਇਸ ਦੌਰਾਨ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਬੰਗਾਲ ਹੈ। ਅਸੀਂ ਬੰਗਾਲੀ ਤੁਹਾਨੂੰ ਬੋਲਣ ਦੀ ਜਗ੍ਹਾ ਨਹੀਂ ਦੇਵਾਂਗੇ। ਮੈਂ ਤੁਹਾਡਾ ਚਿਹਰਾ ਤੇਜ਼ਾਬ ਪਾ ਕੇ ਸਾੜ ਦੇਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਭਾਜਪਾ ਦੇ ਝੰਡੇ ਪਾੜਨ ਅਤੇ ਜ਼ਿਲ੍ਹੇ ’ਚ ਪਾਰਟੀ ਨੇਤਾਵਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ। ਦੂਜੇ ਪਾਸੇ ਇਸ ਟਿੱਪਣੀ ਲਈ ਭਾਜਪਾ ਨੇ ਉਨ੍ਹਾਂ ਦੀ ਨਿੰਦਿਆ ਕੀਤੀ ਅਤੇ ਤ੍ਰਿਣਮੂਲ ’ਤੇ ਧਮਕੀ ਅਤੇ ਹਿੰਸਾ ਦੇ ਸੱਭਿਆਚਾਰ ਨੂੰ ਉਤਸ਼ਾਹ ਦੇਣ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।