ਜ਼ਮੀਨ ਖਿਸਕਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟਿਆ, ਆਵਾਜਾਈ ਪ੍ਰਭਾਵਿਤ

Monday, Sep 28, 2026 - 04:47 PM (IST)

ਜ਼ਮੀਨ ਖਿਸਕਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟਿਆ, ਆਵਾਜਾਈ ਪ੍ਰਭਾਵਿਤ

ਸ਼ਿਮਲਾ (ਏਜੰਸੀ)- ਸ਼ਿਮਲਾ ਦੇ ਜਾਂਗਲਿਖ ਇਲਾਕੇ 'ਚ ਸੋਮਵਾਰ ਨੂੰ ਜ਼ਮੀਨ ਖਿਸਕਣ ਮਗਰੋਂ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਘਟਨਾ ' ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਅਨੁਸਾਰ, ਐਤਵਾਰ ਤੋਂ ਹੀ ਪਹਾੜੀ ਤੋਂ ਪੱਥਰ ਡਿੱਗ ਰਹੇ ਸਨ।

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਨੇੜੇ-ਤੇੜੇ ਦੇ ਕੁਝ ਪਿੰਡਾਂ ਦਾ ਸੰਪਰਕ ਟੁੱਟ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਨਾਲ ਸੁੰਦਰੂ ਖੱਡ ਦਾ ਪਾਣੀ ਕੁਝ ਘੰਟਿਆਂ ਲਈ ਰੁਕ ਗਿਆ ਸੀ ਪਰ ਹੁਣ ਜਲ ਪ੍ਰਵਾਹ ਬਹਾਲ ਹੋ ਗਿਆ ਹੈ। ਸਥਾਨਕ ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਰੋਹੜੂ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸਡੀਐੱਮ) ਧਰਮੇਸ਼ ਰਾਮੋਤਰਾ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਬਹਾਲੀ ਦਾ ਕੰਮ ਸ਼ੁਰੂ ਕੀਤਾ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੱਬਰ ਨਦੀ ਅਤੇ ਨੇੜੇ-ਤੇੜੇ ਦੇ ਖੱਡਿਆਂ ਦੇ ਨੇੜੇ ਜਾਣ ਤੋਂ ਬਚੋ, ਖਾਸ ਕਰ ਕੇ ਜਾਂਗਲਿਖ ਖੇਤਰ 'ਚ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News