ਸਿਆਸਤ ''ਚ ਵੱਡੀ ਹਲਚਲ ! 20 ਸੰਸਦ ਮੈਂਬਰਾਂ ਨੇ TMC ਛੱਡ ਇਸ ਪਾਰਟੀ ਨੂੰ ਦਿੱਤਾ ਸਮਰਥਨ
Monday, Jun 15, 2026 - 11:36 AM (IST)
ਨੈਸ਼ਨਲ ਡੈਸਕ- ਤ੍ਰਿਣਮੂਲ ਕਾਂਗਰਸ ਪਾਰਟੀ TMC) ਦੇ 28 ਲੋਕ ਸਭਾ ਸੰਸਦ ਮੈਂਬਰਾਂ 'ਚੋਂ 20 ਨੇ ਐਤਵਾਰ ਨੂੰ ਤ੍ਰਿਪੁਰਾ ਦੀ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ (NCPI) 'ਚ ਆਪਣੇ ਰਲੇਵੇਂ ਦਾ ਐਲਾਨ ਕੀਤਾ। ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ ਐਤਵਾਰ ਸ਼ਾਮ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਪੱਤਰ ਸੌਂਪਣ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਕਿਹਾ,"ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਐਨਡੀਏ ਨਾਲ ਕੰਮ ਕਰਾਂਗੇ।"
ਉੱਥੇ ਹੀ ਬਾਗ਼ੀ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਅਤੇ ਸ਼ਤਾਬਦੀ ਰਾਏ ਨੇ ਕਿਹਾ ਕਿ ਉਨ੍ਹਾਂ ਦਾ ਧੜਾ ਪਹਿਲਾਂ ਹੀ ਐੱਨਸੀਪੀਆਈ 'ਚ ਰਲੇਵਾਂ ਹੋ ਚੁੱਕਾ ਹੈ। ਬਿਰਲਾ ਨਾਲ ਮੁਲਾਕਾਤ ਦੀ ਇਕ ਫੋਟੋ 'ਚ 17 ਟੀਐੱਮਸੀ ਸੰਸਦ ਮੈਂਬਰ ਦਿਖਾਈ ਦੇ ਰਹੇ ਹਨ। ਸਪੀਕਰ ਨੂੰ ਮਿਲਣ ਤੋਂ ਪਹਿਲਾਂ, ਸੰਸਦ ਮੈਂਬਰਾਂ ਨੇ ਬੰਗਾਲ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨਾਲ ਬੈਠਕ ਕੀਤੀ ਸੀ।
ਟੀਐੱਮਸੀ ਸੰਸਦ ਮੈਂਬਰ ਮਹੂਆ ਨੇ ਇਕ ਪੋਸਟ 'ਚ ਲਿਖਿਆ, "ਦਾਦਾ ਸੁਦੀਪ ਬੰਦੋਪਾਧਿਆਏ, 2017 'ਚ ਤੁਹਾਨੂੰ ਰੋਜ਼ ਵੈਲੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਵੀ ਤੁਸੀਂ ਬੀਮਾਰੀ ਦਾ ਬਹਾਨਾ ਬਣਾਇਆ ਸੀ। ਹੁਣ ਫਿਰ ਤੁਸੀਂ ਬੀਮਾਰੀ ਦਾ ਬਹਾਨਾ ਬਣਾ ਕੇ ਕੇ ਦਿੱਲੀ ਜਾ ਕੇ ਗੱਦਾਰੀ ਕੀਤੀ। ਤਾਪਸ ਰਾਏ ਅਤੇ ਕੁਨਾਲ ਘੋਸ਼ ਤੁਹਾਡੇ ਬਾਰੇ ਸਹੀ ਕਹਿੰਦੇ ਸਨ, ਅਸੀਂ ਗਲਤ ਸੀ।"
ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (NCPI) ਤ੍ਰਿਪੁਰਾ 'ਚ ਇਕ ਰਜਿਸਟਰਡ ਪਰ ਗੈਰ-ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਹੈ। ਪਾਰਟੀ ਨੇ 2023 ਦੀਆਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ 'ਚ ਚਾਰ ਸੀਟਾਂ ਚਾਵਮਾਨੂ, ਅੰਬਾਸਾ, ਕਰਮਛੜਾ ਅਤੇ ਕੈਲਾਸ਼ਹਿਰ 'ਤੇ ਚੋਣ ਲੜੀ ਸੀ। ਉਸ ਦਾ ਪ੍ਰਦਰਸ਼ਨ ਕਾਫ਼ੀ ਕਮਜ਼ੋਰ ਰਿਹਾ ਸੀ। ਪਾਰਟੀ ਦਾ ਨਾਅਰਾ ਸੀ,"ਆਪਣੇ ਅਧਿਕਾਰਾਂ ਦੀ ਰੱਖਿਆ ਲਈ ਦਲਬਦਲੂਆਂ ਨੂੰ ਨਕਾਰੋ, ਸਮਾਜਿਕ ਵਰਕਰਾਂ ਦਾ ਸਮਰਥਨ ਕਰੋ, ਰਾਜਨੀਤਿਕ ਹਸਤੀਆਂ ਦਾ ਨਹੀਂ।" ਚਾਵਮਾਨੂ ਸੀਟ ਤੋਂ NCPI ਉਮੀਦਵਾਰ ਬਰਜੇਦਾ ਤ੍ਰਿਪੁਰਾ ਸਨ, ਜਿਨ੍ਹਾਂ ਨੂੰ 536 ਵੋਟਾਂ ਮਿਲੀਆਂ ਅਤੇ ਉਹ ਪੰਜਵੇਂ ਸਥਾਨ 'ਤੇ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
