ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ

Monday, Jun 10, 2024 - 09:59 AM (IST)

ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ

ਨੈਸ਼ਨਲ ਡੈਸਕ- ਨਰਿੰਦਰ ਮੋਦੀ ਮੁੜ ਤੋਂ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਲਗਾਤਾਰ ਆਪਣੇ ਤੀਜੇ ਕਾਰਜਕਾਲ ’ਚ ਪ੍ਰਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਜਿਹਾ ਰਿਕਾਰਡ ਬਣਾਇਆ ਸੀ। ਨਰਿੰਦਰ ਮੋਦੀ 2014, 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਲਗਾਤਾਰ ਜਿੱਤਣ ਵਿਚ ਸਫਲ ਰਹੇ ਹਨ, ਜਦਕਿ ਜਵਾਹਰ ਲਾਲ ਨਹਿਰੂ ਨੇ 1952, 1957 ਅਤੇ 1962 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਸਨ।

ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਨੇ ਵੀ ਚੁੱਕੀ ਸਹੁੰ

ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਾਬਰੀ ਕਰ ਲਈ ਹੈ ਪਰ ਦੋਵਾਂ ਨੇਤਾਵਾਂ ਵਿਚ ਬਹੁਤ ਵੱਡਾ ਅੰਤਰ ਹੈ ਅਤੇ ਇਸ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ 2024 ਦੀਆਂ ਆਮ ਚੋਣਾਂ ’ਚ ਲੋਕ ਸਭਾ ਦੀਆਂ 543 ਸੀਟਾਂ ’ਤੇ ਚੋਣਾਂ ਹੋਈਆਂ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਅਤੇ ਉਹ ਆਪਣੇ ਬਲ ’ਤੇ ਬਹੁਮਤ ਦੇ ਅੰਕੜੇ 272 ਤੋਂ ਕਾਫੀ ਪਿੱਛੇ ਰਹੇ।

ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ 6 ਮਹੀਨੇ ਸਖ਼ਤ ਚੁਣੌਤੀਆਂ, ਜਨਵਰੀ ਤੋਂ ਬਾਅਦ ਹੋਣਗੇ ਵੱਡੇ ਫੈਸਲੇ

ਤਿੰਨਾਂ ਹੀ ਚੋਣਾਂ ’ਚ ਨਹਿਰੂ ਨੂੰ ਮਿਲਿਆ ਸੀ ਪੂਰਨ ਬਹੁਮਤ

ਜਵਾਹਰ ਲਾਲ ਨਹਿਰੂ ਨੇ ਲਗਾਤਾਰ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਸੀ ਅਤੇ ਤਿੰਨਾਂ ਚੋਣਾਂ ’ਚ ਨਹਿਰੂ ਨੂੰ ਪੂਰਨ ਬਹੁਮਤ ਮਿਲਿਆ ਸੀ। 15 ਅਗਸਤ, 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਅਤੇ 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ’ਤੇ ਬਣੇ ਰਹੇ। ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ 1951-52 ’ਚ ਹੋਈਆਂ ਸਨ। ਉਸ ਚੋਣ ਵਿਚ ਨਹਿਰੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੀ ਸੀ। ਨਹਿਰੂ ਨੇ ਪਹਿਲੀਆਂ ਆਮ ਚੋਣਾਂ ਵਿਚ ਲੋਕ ਸਭਾ ਦੀਆਂ 489 ਸੀਟਾਂ ’ਚੋਂ 364 ਸੀਟਾਂ ਜਿੱਤੀਆਂ ਸਨ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਮੋਦੀ ਕੈਬਨਿਟ ਦਾ ਹਿੱਸਾ ਬਣੇ ਰਵਨੀਤ ਬਿੱਟੂ, ਅਜਿਹਾ ਕਰਨ ਵਾਲੇ ਬਣੇ ਤੀਜੇ ਮੰਤਰੀ

ਉਥੇ ਹੀ 1957 ਦੀਆਂ ਦੂਜੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਨਹਿਰੂ ਦਾ ਦਬਦਬਾ ਪਹਿਲੀਆਂ ਚੋਣਾਂ ਵਾਂਗ ਹੀ ਮਜ਼ਬੂਤ ​​ਸੀ ਅਤੇ ਉਨ੍ਹਾਂ ਦੀ ਅਗਵਾਈ ਵਿਚ ਕਾਂਗਰਸ ਨੇ ਲੋਕ ਸਭਾ ਦੀਆਂ 494 ਸੀਟਾਂ ’ਚੋਂ 371 ਸੀਟਾਂ ਜਿੱਤੀਆਂ ਸਨ। 1962 ਦੀਆਂ ਤੀਜੀਆਂ ਆਮ ਚੋਣਾਂ ’ਚ ਨਹਿਰੂ ਦੀ ਅਗਵਾਈ ਵਿਚ ਕਾਂਗਰਸ ਮੁੜ ਸੱਤਾ ’ਚ ਆਈ। ਨਹਿਰੂ ਨੂੰ ਲੋਕ ਸਭਾ ਦੀਆਂ ਕੁੱਲ 494 ਸੀਟਾਂ ’ਚੋਂ 361 ਸੀਟਾਂ ਮਿਲੀਆਂ। ਹਾਲਾਂਕਿ ਵਿਰੋਧੀ ਧਿਰ ਸੀ. ਪੀ. ਆਈ. 29 ਸੀਟਾਂ ਜਿੱਤ ਕੇ ਦੂਜੇ ਸਥਾਨ ’ਤੇ ਰਹੀ ਅਤੇ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਆਜ਼ਾਦ ਪਾਰਟੀ 18 ਸੀਟਾਂ ਜਿੱਤ ਕੇ ਤੀਜੇ ਸਥਾਨ ’ਤੇ ਰਹੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News