ਤਿਰੂਪਤੀ ਮੰਦਰ ਤੋਂ ਸੋਨਾ ਚੋਰੀ ਕਰਨ ਦੇ ਮਾਮਲੇ ''ਚ ਕਰਮਚਾਰੀ ਗ੍ਰਿਫ਼ਤਾਰ
Tuesday, Jan 14, 2025 - 05:41 PM (IST)
ਤਿਰੂਪਤੀ- ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ 'ਆਊਟਸੋਰਸ' ਕੀਤੇ ਗਏ 40 ਸਾਲਾ ਇਕ ਕਰਮਚਾਰੀ ਨੂੰ ਇੱਥੇ ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਮੰਦਰ ਤੋਂ ਭਗਤਾਂ ਤੋਂ ਦਾਨ ਵਜੋਂ ਪ੍ਰਾਪਤ ਅੱਧਾ ਕਿਲੋ ਤੋਂ ਵੱਧ ਸੋਨਾ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਵੀ ਪੇਂਚਲੈਯਾ ਨੂੰ ਪਿਛਲੇ ਇਕ ਸਾਲ 'ਚ 10 ਤੋਂ 15 ਵਾਰ ਬਿਸਕੁੱਟ ਅਤੇ ਗਹਿਣਿਆਂ ਦੇ ਰੂਪ 'ਚ 46 ਲੱਖ ਰੁਪਏ ਮੁੱਲ ਦਾ 650 ਗ੍ਰਾਮ ਸੋਨਾ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੰਚਲੈਯਾ ਉਸ ਸਥਾਨ 'ਤੇ ਕੰਮ ਕਰਦਾ ਸੀ, ਜਿੱਥੇ ਦੇਵਤਾ ਨੂੰ ਚੜ੍ਹਾਏ ਜਾਣ ਵਾਲੇ ਚੜ੍ਹਾਵੇ ਦੀ ਛਾਂਟੀ ਕੀਤੀ ਜਾਂਦੀ ਹੈ ਅਤੇ ਉਹ ਭਗਵਾਨ ਨੂੰ ਦਾਨ 'ਚ ਅਰਪਿਤ ਕੀਤੇ ਗਏ ਸੋਨੇ ਦੀ ਚੋਰੀ 'ਚ ਸ਼ਾਮਲ ਸਨ।
ਇਹ ਵੀ ਪੜ੍ਹੋ : ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇੰਨੇ ਦਿਨ ਹੋਰ ਬੰਦ ਰਹਿਣਗੇ ਸਕੂਲ
ਮੰਦਰ 'ਚ ਪਰਕਮਣੀ 'ਚ ਚੜ੍ਹਾਵੇ 'ਚ ਆਏ ਨਕਦੀ, ਸੋਨੇ, ਗਹਿਣੇ ਅਤੇ ਹੋਰ ਦਾਨ ਦੀ ਛਾਂਟੀ ਹੁੰਦੀ ਹੈ। ਨਕਦੀ ਨੂੰ ਬੈਂਕ 'ਚ ਜਮ੍ਹਾਂ ਕੀਤਾ ਜਾਂਦਾ ਹੈ ਜਦੋਂ ਕਿ ਹੋਰ ਕੀਮਤੀ ਸਾਮਾਨ ਸੁਰੱਖਿਆਤ ਰੱਖਿਆ ਜਾਂਦਾ ਹੈ। ਪੁਲਸ ਅਨੁਸਾਰ ਪਿਛਲੇ 2 ਸਾਲਾਂ ਤੋਂ ਮੰਦਰ 'ਚ ਪਰਕਮਣੀ 'ਚ ਕੰਮ ਕਰ ਰਹੇ ਪੇਂਚਲੈਯਾ ਨੂੰ ਇਕ ਵਾਹਨ 'ਚੋਂ ਸੋਨੇ ਦੇ ਬਿਸਕੁੱਟ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਅਤੇ 12 ਜਨਵਰੀ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਕਿਹਾ ਕਿ ਕਰਮਚਾਰੀ ਨੂੰ ਸੋਮਵਾਰ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅਪਰਾਧਕ ਵਿਸ਼ਵਾਸਘਾਤ ਲਈ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 316 (5) ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8